ਸੋਨਮ ਕਪੂਰ ਨੇ ਬੇਟੇ ਨੂੰ ਦਿੱਤਾ ਜਨਮ, ਵਧਾਈਆਂ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

ਸੋਨਮ ਕਪੂਰ (Sonam Kapoor) ਨੇ ਬੇਟੇ ਨੂੰ ਜਨਮ ਦਿੱਤਾ ਹੈ ।ਅਨੰਦ ਆਹੁਜਾ ਅਤੇ ਸੋਨਮ ਕਪੂਰ ਪਹਿਲੇ ਬੱਚੇ ਦੇ ਮਾਪੇ ਬਣੇ ਹਨ । ਦੋਵਾਂ ਦਾ ਘਰ ਬੱਚੇ ਦੀਆਂ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਹੈ । ਸੋਨਮ ਕਪੂਰ ਅਤੇ ਅਨੰਦ ਆਹੁਜਾ ਦੇ ਵੱਲੋਂ ਇੱਕ ਮੈਸੇਜ ਸਾਂਝਾ ਕੀਤਾ ਗਿਆ ਹੈ । ਜਿਸ ਤੋਂ ਬਾਅਦ ਵਧਾਈ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ ।
ਹੋਰ ਪੜ੍ਹੋ : ਸਨ੍ਹਾ ਕਪੂਰ ਦੀ ਫ਼ਿਲਮ ‘ਸਰੋਜ ਕਾ ਰਿਸ਼ਤਾ’ ਦਾ ਟੀਜ਼ਰ ਜਾਰੀ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼
ਅਦਾਕਾਰਾ ਸੋਨਮ ਕਪੂਰ ਅਤੇ ਬਿਜ਼ਨੈੱਸਮੈਨ ਆਨੰਦ ਆਹੂਜਾ ਇੱਕ ਬੱਚੇ ਦੇ ਮਾਪੇ ਹਨ। ਉਨ੍ਹਾਂ ਦੇ ਪੁੱਤਰ ਦਾ ਜਨਮ 20 ਅਗਸਤ ਨੂੰ ਹੋਇਆ , ਜਿਵੇਂ ਕਿ ਨਵੇਂ ਮਾਪਿਆਂ ਦੁਆਰਾ ਉਨ੍ਹਾਂ ਦੇ ਦੋਸਤਾਂ ਨੂੰ ਭੇਜੇ ਗਏ ਇੱਕ ਨੋਟ ਵਿੱਚ ਸਾਂਝਾ ਕੀਤਾ ਗਿਆ ਸੀ।
image From instagram
ਹੋਰ ਪੜ੍ਹੋ : ਆਲੀਆ ਭੱਟ ਦੀਆਂ ਨਵਾਂ ਵੀਡੀਓ ਹੋ ਰਿਹਾ ਵਾਇਰਲ, ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ
ਅਦਾਕਾਰਾ ਨੀਤੂ ਕਪੂਰ ਨੇ ਵੀ ਇਸ ਨੋਟ ਨੂੰ ਸਾਂਝਾ ਕਰਦੇ ਹੋਏ ਇਸ ਜੋੜੀ ਨੂੰ ਵਧਾਈ ਦਿੱਤੀ ਹੈ । ਦੱਸ ਦਈਏ ਕਿ ਬੀਤੇ ਕਈ ਦਿਨਾਂ ਤੋਂ ਸੋਨਮ ਕਪੂਰ ਆਪਣੀ ਪਹਿਲੀ ਪ੍ਰੈਗਨੇਂਸੀ ਨੂੰ ਲੈ ਕੇ ਚਰਚਾ ‘ਚ ਸੀ । ਜਿਸ ਲਈ ਬੇਬੀ ਸ਼ਾਵਰ ਵੀ ਰੱਖਿਆ ਗਿਆ ਸੀ ।
ਦੱਸ ਦਈਏ ਕਿ ਅਨੰਦ ਆਹੁਜਾ ਦਿੱਲੀ ਦੇ ਇੱਕ ਬਿਜਨੇਸ ਮੈਨ ਹਨ । ਜਿਨ੍ਹਾਂ ਨੇ ਕੁਝ ਸਾਲ ਪਹਿਲਾਂ ਸੋਨਮ ਕਪੂਰ ਦੇ ਨਾਲ ਵਿਆਹ ਕਰਵਾਇਆ ਸੀ ।ਸੋਨਮ ਕਪੂਰ ਅਨਿਲ ਕਪੂਰ ਤੇ ਸੁਨੀਤਾ ਕਪੂਰ ਦੀ ਵੱਡੀ ਧੀ ਹੈ । ਇਸ ਤੋਂ ਇਲਾਵਾ ਸੋਨਮ ਦੀ ਇੱਕ ਛੋਟੀ ਭੈਣ ਵੀ ਹੈ । ਜਿਸ ਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਹੋਇਆ ਹੈ ।
View this post on Instagram