ਸੋਨਮ ਬਾਜਵਾ ਨੇ ਪੰਜਾਬੀ ਸੂਟ ‘ਚ ਬਿਖੇਰੀਆਂ ਆਪਣੀਆਂ ਦਿਲਕਸ਼ ਅਦਾਵਾਂ, ਦੇਖੋ ਤਸਵੀਰਾਂ

Sonam Bajwa’s latest pics: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਨਵਾਂ ਪੋਸਟ ਕਰਦੀ ਰਹਿੰਦੀ ਹੈ। ਹਾਲ ਵਿੱਚ ਅਦਾਕਾਰਾ ਨੇ ਆਪਣੀ ਕੁਝ ਨਵੀਆਂ ਤਸਵੀਰਾਂ ਪੋਸਟ ਕੀਤੀਆਂ ਨੇ, ਜਿਸ ਵਿੱਚ ਉਹ ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਉੱਤੇ ਕਹਿਰ ਢਾਉਂਦੀ ਨਜ਼ਰ ਆ ਰਹੀ ਹੈ।
image Source : Instagram
ਅਦਾਕਾਰਾ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਪੰਜਾਬੀ ਸੂਟ ਵਿੱਚ ਬੇਹੱਦ ਹੀ ਖ਼ੂਬਸੂਰਤ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਆਪਣੀ ਲੁੱਕ ਨੂੰ ਪੂਰਾ ਕਰਦੇ ਹੋਏ ਆਪਣੇ ਵਾਲ ਖੁੱਲੇ ਰੱਖੇ ਹੋਏ ਨੇ ਤੇ ਪੰਜਾਬੀ ਜੁੱਤੀ ਵੀ ਪਾਈ ਹੋਈ ਹੈ।
image Source : Instagram
ਹਾਲ ਵਿੱਚ ਸੋਨਮ ਬਾਜਵਾ ਨੇ ਫ਼ਿਲਮ ‘ਗੋਡੇ ਗੋਡੇ ਚਾਅ’ ਦੇ ਸ਼ੂਟ ਤੋਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਫ਼ਿਲਮ ਨੂੰ ਲੈ ਕੇ ਫੈਨਜ਼ ਵੀ ਕਾਫੀ ਉਤਸੁਕ ਹਨ। ਇਹ ਸਾਲ ਵੀ ਸੋਨਮ ਬਾਜਵਾ ਲਈ ਕਾਫੀ ਖ਼ਾਸ ਰਿਹਾ ਹੈ, ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਇਸ ਤੋਂ ਇਲਾਵਾ ਉਹ ਕਈ ਮਿਊਜ਼ਿਕ ਵੀਡੀਓਜ਼ ਵਿੱਚ ਵੀ ਅਦਾਕਾਰੀ ਕਰ ਚੁੱਕੀ ਹੈ।
image Source : Instagram
View this post on Instagram
View this post on Instagram