ਸੋਨਮ ਬਾਜਵਾ ਨੇ ਦੀਪਿਕਾ ਪਾਦੁਕੋਣ ਨੂੰ ਸਿਖਾਈ ਪੰਜਾਬੀ, ਦੇਖੋ ਵੀਡੀਓ
ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਖ਼ਾਸ ਵੀਡੀਓ ਸ਼ੇਅਰ ਕੀਤਾ ਹੈ। ਜੀ ਹਾਂ ਇਹ ਖ਼ਾਸ ਇਸ ਲਈ ਹੈ ਕਿਉਂਕਿ ਉਨ੍ਹਾਂ ਦੇ ਨਾਲ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਦੀਪਿਕਾ ਪਾਦੁਕੋਣ ਨਜ਼ਰ ਆ ਰਹੇ ਹਨ। ਵੀਡੀਓ ਨੂੰ ਪੋਸਟ ਕਰਦੇ ਹੋਏ ਸੋਨਮ ਬਾਜਵਾ ਨੇ ਲਿਖਿਆ ਹੈ, ‘ਮੈਂ ਤੁਹਾਡੀ ਸੋਨਮ ਬਾਜਵਾ ਲੈ ਕੇ ਆ ਰਹੀ ਹਾਂ ਤੁਹਾਡੀ ਦੀਪਿਕਾ ਪਾਦੁਕੋਣ ਨੂੰ ਪੀਟੀਸੀ ਪੰਜਾਬੀ ‘ਤੇ 2 ਜਨਵਰੀ 8.30 pm..ਦੇਖਣਾ ਨਾ ਭੁੱਲਣਾ..ਤੇ ਮੈਂ ਸੋਚਿਆ ਕਿ ਮੈਂ ਥੋੜ੍ਹੀ ਪੰਜਾਬੀ ਵੀ ਸਿਖਾਈ ਹੀ ਦੇਵਾਂ..’
View this post on Instagram
ਜੀ ਹਾਂ ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਸੋਨਮ ਬਾਜਵਾ ਤੇ ਦੀਪਿਕਾ ਪਾਦੁਕੋਣ ਮਸਤੀ ਕਰ ਰਹੇ ਨੇ । ਜਿਸ ‘ਚ ਸੋਨਮ ਬਾਜਵਾ ਨੇ ਦੀਪਿਕਾ ਪਾਦੁਕੋਣ ਨੂੰ ਪੰਜਾਬੀ ਵੀ ਸਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਨੂੰ ਪੋਸਟ ਕੀਤੇ ਕੁਝ ਘੰਟੇ ਹੀ ਹੋਏ ਨੇ ਤੇ ਤਿੰਨ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਮਨੋਰੰਜਨ ਜਗਤ ਦੀਆਂ ਨਾਮੀ ਹਸਤੀਆਂ ਤੇ ਫੈਨਜ਼ ਵੱਲੋਂ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਹਨ।
ਹੋਰ ਵੇਖੋ:ਗੁਰੀ ਦਾ ਨਵਾਂ ਗੀਤ ‘ਸੋਨੇ ਦੀਆਂ ਵਾਲੀਆਂ’ ਆ ਰਿਹਾ ਦਰਸ਼ਕਾਂ ਨੂੰ ਖੂਬ ਪਸੰਦ, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਜੀ ਹਾਂ ਮਨੋਰੰਜਨ ਜਗਤ ਦੀਆਂ ਦੋ ਖ਼ੂਬਸੂਰਤ ਅਦਾਕਾਰਾਂ ਨਜ਼ਰ ਆਉਣਗੀਆਂ ਪੀਟੀਸੀ ਪੰਜਾਬੀ ਦੇ ਹਰਮਨ ਪਿਆਰੇ ਸ਼ੋਅ ਪੀਟੀਸੀ ਸ਼ੋਅਕੇਸ ‘ਚ। ਜਿੱਥੇ ਦੀਪਿਕਾ ਪਾਦੁਕੋਣ ਆਪਣੀ ਆਉਣ ਵਾਲੀ ਫ਼ਿਲਮ ਛਪਾਕ ਦੇ ਨਾਲ ਜੁੜੇ ਆਪਣੇ ਜਜ਼ਬਾਤਾਂ ਨੂੰ ਬਿਆਨ ਕਰਨਗੇ। ਇਸ ਸ਼ੋਅ ਦਾ ਟੈਲੀਕਾਸਟ ਪੀਟੀਸੀ ਪੰਜਾਬੀ ਚੈਨਲ ਉੱਤੇ ਨਵੇਂ ਸਾਲ ਯਾਨੀਕਿ 2 ਜਨਵਰੀ 2020 ‘ਚ ਰਾਤੀਂ 8.30ਵਜੇ ‘ਤੇ ਕੀਤਾ ਜਾਵੇਗਾ।