'ਸਿੰਘਮ' 'ਚ ਸੋਨਮ ਬਾਜਵਾ ਵੀ ਵਿਖਾਏਗੀ ਆਪਣੇ ਵੱਖ-ਵੱਖ ਅਵਤਾਰ,ਵੀਡੀਓ ਕੀਤਾ ਸਾਂਝਾ 

By  Shaminder July 25th 2019 05:38 PM
'ਸਿੰਘਮ' 'ਚ ਸੋਨਮ ਬਾਜਵਾ ਵੀ ਵਿਖਾਏਗੀ ਆਪਣੇ ਵੱਖ-ਵੱਖ ਅਵਤਾਰ,ਵੀਡੀਓ ਕੀਤਾ ਸਾਂਝਾ 

ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਹ ਫ਼ਿਲਮ ਸਿੰਘਮ ਦੇ ਸੈੱਟ ਤੋਂ ਲਏ ਗਏ ਹਨ । ਜਿਸ 'ਚ ਸੋਨਮ ਬਾਜਵਾ ਦੇ ਸ਼ੂਟ ਦੇ ਵੀਡੀਓ ਵਿਖਾਈ ਦੇ ਰਿਹਾ ਹੈ । ਸੋਨਮ ਬਾਜਵਾ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਇਸ ਫ਼ਿਲਮ ਦੇ ਵੀਡੀਓ ਅਤੇ ਤਸਵੀਰਾਂ ਉਹ ਲਗਾਤਾਰ ਸੋਸ਼ਲ ਮੀਡੀਆ 'ਤੇ ਸਾਂਝੇ ਕਰਦੇ ਰਹਿੰਦੇ ਹਨ ।

ਹੋਰ ਵੇਖੋ :ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ਰੋਮਾਂਟਿਕ ਕੈਮਿਸਟਰੀ ਪਾ ਰਹੀ ਧੱਕ, ਦੇਖੋ ਤਸਵੀਰਾਂ

https://www.instagram.com/p/B0P3IeeB5k0/

ਇਹ ਫ਼ਿਲਮ 19 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫ਼ਿਲਮ 'ਚ ਸੋਨਮ ਬਾਜਵਾ ਦੇ ਨਾਲ ਪਰਮੀਸ਼ ਵਰਮਾ ਨਜ਼ਰ ਆਉਣਗੇ । ਇਸ ਫ਼ਿਲਮ ਦਾ ਜਿੰਨੀ ਬੇਸਬਰੀ ਨਾਲ ਇੰਤਜ਼ਾਰ ਦਰਸ਼ਕ ਕਰ ਰਹੇ ਹਨ ਓਨੀ ਹੀ ਬੇਸਬਰੀ  ਨਾਲ ਇਸ ਦਾ ਇੰਤਜ਼ਾਰ ਸਟਾਰ ਕਾਸਟ ਨੂੰ ਵੀ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸੋਨਮ ਬਾਜਵਾ ਨੇ ਆਪਣੇ ਕਿਰਦਾਰ ਬਾਰੇ ਦੱਸਿਆ ਹੈ ।

https://www.instagram.com/p/B0IbyBNhczN/

ਇਸ ਦੇ ਨਾਲ ਹੀ ਪਰਮੀਸ਼ ਵਰਮਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸਾਂਝੇ ਕੀਤੇ ਹਨ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ ਅਤੇ ਲੋਕ ਇਨ੍ਹਾਂ ਵੀਡੀਓਜ਼ ਨੂੰ ਵੇਖ ਰਹੇ ਹਨ ਅਤੇ ਇਨ੍ਹਾਂ 'ਤੇ ਲਗਾਤਾਰ ਕਮੈਂਟ ਕਰ ਰਹੇ ਹਨ ।

Related Post