ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਦੀ ਫ਼ਿਲਮ ‘ਜਿੰਦ ਮਾਹੀ’ ਦਾ ਟਾਈਟਲ ਟਰੈਕ ਹੋਇਆ ਰਿਲੀਜ਼

Jind Mahi Movie Title Track Released: ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਦੀ ਫ਼ਿਲਮ ‘ਜਿੰਦ ਮਾਹੀ’ ਜੋ ਕਿ ਇਸੇ ਹਫ਼ਤੇ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਫ਼ਿਲਮ ਦੇ ਟ੍ਰੇਲਰ ਤੋਂ ਬਾਅਦ ਫ਼ਿਲਮ ਦੇ ਕਈ ਗੀਤ ਪਹਿਲਾਂ ਹੀ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਹੁਣ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਹੈ। ਜੀ ਹਾਂ ‘ਜਿੰਦ ਮਾਹੀ’ ਗੀਤ ਨੂੰ Oye Kunaal ਨੇ ਗਾਇਆ ਹੈ।
image from instagram
ਹੋਰ ਪੜ੍ਹੋ : ਵਿਆਹ ਮਗਰੋਂ ਪਹਿਲੀ ਵਾਰ ਆਪਣੇ ਜੱਦੀ ਪਿੰਡ ਪਹੁੰਚੇ CM ਭਗਵੰਤ ਮਾਨ, ਦੇਖੋ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਕੁਝ ਖ਼ੂਬਸੂਰਤ ਤਸਵੀਰਾਂ
ਜਿੰਦ ਮਾਹੀ ਗੀਤ ਜੋ ਕਿ ਸੈਂਡ ਤੇ ਰੋਮਾਂਟਿਕ ਜ਼ੌਨਰ ਵਾਲਾ ਹੈ। ਇਸ ਗੀਤ ‘ਚ ਪਿਆਰ ਕਰਨ ਵਾਲੇ ਦੀ ਜੁਦਾਈ ਵਾਲੇ ਦਰਦ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਇਸ ਗੀਤ ਨੂੰ ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਉੱਤੇ ਫਿਲਮਾਇਆ ਗਿਆ ਹੈ। ਰਾਹੀ ਨੇ ਇਸ ਗੀਤ ਦੇ ਬੋਲ ਲਿਖੇ ਨੇ ਤੇ ਮਿਊਜ਼ਿਕ ਖੁਦ ਓਏ ਕੁਨਾਲ ਨੇ ਦਿੱਤਾ ਹੈ। ਇਸ ਗੀਤ ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਸੋਨਮ ਅਤੇ ਅਜੇ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਜਿਵੇਂ ਬਿੰਦਰ ਬੰਨੀ, ਸ਼ਵਿੰਦਰ ਮਾਹਲ, ਸੁੱਖਵਿੰਦਰ ਚਾਹਲ ਅਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਇਸ ਫ਼ਿਲਮ ਦੇ ਨਾਲ ਰਾਜਦੀਪ ਸ਼ੋਕਰ ਵੀ ਅਦਾਕਾਰੀ ਦੀ ਸ਼ੁਰੂਆਤ ਕਰੇਗੀ। ਉਹ ਬਹੁਤ ਸਾਰੇ ਪੰਜਾਬੀ ਸੰਗੀਤ ਵੀਡੀਓਜ਼ ਵਿੱਚ ਇੱਕ ਫੀਚਰ ਮਾਡਲ ਰਹੀ ਹੈ ਅਤੇ ਜ਼ਿਆਦਾਤਰ ਬ੍ਰਿਟਾਸੀਆ ਟੀਵੀ ਨਾਲ ਇੱਕ ਹੋਸਟ ਦੇ ਤੌਰ ‘ਤੇ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਡਾਇਰੈਕਟ ਸਮੀਰ ਪੰਨੂ ਨੇ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਇਹ ਫ਼ਿਲਮ 5 ਅਗਸਤ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।