ਭਾਵੁਕ ਹੋਈ ਸੋਨਾਲੀ ਬੇਂਦਰੇ ,ਲਿਖਿਆ ਭਾਵੁਕਤਾ ਭਰਿਆ ਸੁਨੇਹਾ

ਸੋਨਾਲੀ ਬੇਂਦਰੇ ਏਨੀਂ ਦਿਨੀਂ ਨਿਊਯਾਰਕ 'ਚ ਆਪਣਾ ਇਲਾਜ ਕਰਵਾ ਰਹੀ ਹੈ ।ਲੰਬੇ ਸਮੇਂ ਤੋਂ ਸੋਨਾਲੀ ਮੁੰਬਈ ਤੋਂ ਦੂਰ ਨਿਊਯਾਰਕ 'ਚ ਆਪਣਾ ਇਲਾਜ ਲਈ ਗਈ ਹੋਈ ਹੈ । ਕੈਂਸਰ ਨਾਲ ਪੀੜ੍ਹਤ ਇਹ ਅਦਾਕਾਰਾ ਜ਼ਿੰਦਗੀ ਦੇ ਇਸ ਮੁਕਾਮ 'ਤੇ ਆ ਜਾਣ ਦੇ ਬਾਵਜੂਦ ਵੀ ਪੂਰੀ ਜਿੰਦਾਦਿਲੀ ਦੇ ਨਾਲ ਆਪਣੀ ਜ਼ਿੰਦਗੀ ਜੀਅ ਰਹੀ ਹੈ । ਬੀਤੇ ਦਿਨ ਸੋਨਾਲੀ ਬੇਂਦਰੇ ਨੇ ਆਪਣੇ ਵਿਆਹ ਦੀ ੧੬ਵੀਂ ਵਰ੍ਹੇਗੰਢ ਮਨਾਈ । ਇਸ ਮੌਕੇ ਉਨ੍ਹਾਂ ਨੇ ਬਹੁਤ ਹੀ ਭਾਵੁਕ ਸੰਦੇਸ਼ ਸਾਂਝਾ ਕੀਤਾ ।
ਹੋਰ ਵੇਖੋ : ਕੈਂਸਰ ਨੂੰ ਭੁਲਾ ਕੇ ਅਨੰਦ ਮਾਣਦੀ ਨਜ਼ਰ ਆਈ ਸੋਨਾਲੀ ਬੇਂਦਰੇ ,ਤਸਵੀਰਾਂ ਵਾਇਰਲ
sonali with goldy
ਪਤੀ ਗੋਲਡੀ ਬਹਿਲ ਦੇ ਲਈ ਇਸ ਦਿਨ ਨੂੰ ਖਾਸ ਬਨਾਉਣ ਲਈ ਸੋਨਾਲੀ ਨੇ ਜ਼ਿੰਦਗੀ ਦੇ ਹਰ ਸਫਰ ਨੂੰ ਤਸਵੀਰਾਂ 'ਚ ਬਿਆਨ ਕੀਤਾ । ਸੋਨਾਲੀ ਨੇ ਵਿਆਹ ਦੇ ਖਾਸ ਮੌਕੇ ਦੀ ਤਸਵੀਰ ਵੀ ਸਾਂਝੀ ਕੀਤੀ । ਸੋਨਾਲੀ ਨੇ ਆਪਣੇ ਸੰਦੇਸ਼ 'ਚ ਲਿਖਿਆ ਕਿ 'ਤੁਸੀਂ ਮੇਰੇ ਰਾਕ ਸਟਾਰ ਹੋ ,ਵਿਆਹ ਦਾ ਮਤਲਬ ਹੁੰਦਾ ਹੈ ਇੱਕ ਦੂਜੇ ਦੇ ਨਾਲ ਹਰ ਮੌਕੇ 'ਤੇ ਖੜੇ ਰਹਿਣਾ ,ਇਸ ਸਾਲ ਕੈਂਸਰ ਦੀ ਲੜਾਈ ਇੱਕਲਿਆਂ ਮੇਰੀ ਨਹੀਂ ਬਲਕਿ ਪੂਰੇ ਪਰਿਵਾਰ ਦੀ ਹੈ ।
ਹੋਰ ਵੇਖੋ :ਸੋਨਾਲੀ ਬੇਂਦਰੇ ਨੇ ਬਦਲਿਆ ਆਪਣਾ ਲੁਕ,ਹੇਅਰ ਸਟਾਈਲਿਸਟ ਦਾ ਕੀਤਾ ਸ਼ੁਕਰੀਆ
sonali with goldy
ਮੇਰੀ ਤਾਕਤ ਬਣਨ ਲਈ ਸ਼ੁਕਰੀਆ ਹੈਪੀ ਐਨੀਵਰਸਰੀ ਗੋਲਡੀ'। ਸੋਨਾਲੀ ਬੇਂਦਰੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ 'ਚ ਜ਼ਿੰਦਗੀ ਦਾ ਹਰ ਰੰਗ ਨਜ਼ਰ ਆ ਰਿਹਾ ਹੈ ।ਪਹਿਲੀ ਤਸਵੀਰ 'ਚ ਉਹ ਜ਼ਿੰਦਗੀ ਦੇ ਖੁਸ਼ਨੁਮਾ ਪਲਾਂ ਨੂੰ ਸਾਂਝਾ ਕਰਦੀ ਨਜ਼ਰ ਆ ਰਹੀ ਹੈ । ਜਿਸ 'ਚ ਉਹ ਵਿਆਹ ਦੇ ਲਾਲ ਜੋੜੇ 'ਚ ਨਜ਼ਰ ਆ ਰਹੀ ਹੈ ਅਤੇ ਹੋਰਨਾਂ ਤਸਵੀਰਾਂ 'ਚ ਉਹ ਕੈਂਸਰ ਨਾਲ ਜੂਝਦੀ ਨਜ਼ਰ ਆ ਰਹੀ ਹੈ ।