ਜਾਣੋ ਸੋਨਾਲੀ ਬੇਂਦਰੇ ਨੇ ਦੇਸ਼ ਵਾਪਸੀ ਤੋਂ ਬਾਅਦ ਸਭ ਤੋਂ ਪਹਿਲਾਂ ਕਿਸ ਨੂੰ ਗਲੇ ਲਗਾਇਆ
Lajwinder kaur
December 4th 2018 05:21 PM --
Updated:
December 4th 2018 05:31 PM
ਸੋਨਾਲੀ ਬੇਂਦਰ ਜੋ ਕੇ ਇੱਕ ਲੰਬੀ ਕੈਂਸਰ ਦੀ ਜੰਗ ਲੜਕੇ ਦੇਸ਼ ਵਾਪਸੀ ਕੀਤੀ ਹੈ। ਲਗਭਗ 5 ਮਹੀਨੇ ਨਿਊਯਾਰਕ ਚ ਅਪਣਾ ਇਲਾਜ਼ ਕਰਵਾ ਕੇ ਮੁੰਬਈ ਵਾਪਸੀ ਆ ਚੁੱਕੇ ਹਨ। ਮੁੰਬਈ ਏਅਰਪੋਰਟ ਉੱਤੇ ਫੈਨਜ਼ ਦੇ ਨਾਲ ਨਾਲ ਮੀਡੀਆ ਵੀ ਮੌਜੂਦ ਸੀ। ਤਸਵੀਰਾਂ ਚ ਨਜ਼ਰ ਆ ਰਿਹਾ ਸੀ ਕਿ ਉਹ ਬਹੁਤ ਬਹਾਦਰੀ ਦੇ ਨਾਲ ਅਪਣੀ ਬਿਮਾਰੀ ਦੀ ਜੰਗ ਲੜਕੇ ਵਾਪਿਸ ਆਏ ਹਨ। ਸੋਨਾਲੀ ਫਿਲਹਾਲ ਕੁੱਝ ਸਮਾਂ ਲਈ ਭਾਰਤ ਆਏ ਹਨ ਤੇ ਦੁਬਾਰਾ ਇਲਾਜ ਕਰਵਾਉਣ ਲਈ ਉਨ੍ਹਾਂ ਨੂੰ ਵਾਪਸ ਜਾਣਾ ਪਵੇਗਾ।