ਸੋਨਾਕਸ਼ੀ ਸਿਨਹਾ ਤੇ ਹੁਮਾ ਕੁਰੈਸ਼ੀ ਦੀ ਫ਼ਿਲਮ 'ਡਬਲ XL' ਦਾ ਟ੍ਰੇਲਰ ਹੋਇਆ ਰਿਲੀਜ਼ , ਵੇਖੋ ਵੀਡੀਓ

Double XLTrailer OUT: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਦੋਵੇਂ ਬਾਲੀਵੁੱਡ ਦੀਆਂ ਦਮਦਾਰ ਅਭਿਨੇਤਰੀਆਂ ਚੋਂ ਇੱਕ ਹਨ। ਉਹ ਫਿਲਮਾਂ 'ਚ ਆਪਣੇ ਕਿਰਦਾਰ ਨਾਲ ਐਕਸਪੈਰੀਮੈਂਟ ਕਰਨ ਤੋਂ ਨਹੀਂ ਡਰਦੀਆਂ। ਹਾਲ ਹੀ ਵਿੱਚ ਦੋਹਾਂ ਦੀ ਨਵੀਂ ਫ਼ਿਲਮ 'ਡਬਲ XL' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਦਰਸ਼ਕਾਂ ਵੱਲੋਂ ਇਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
Image Source : Youtube
ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੀਆਂ। ਹਾਲ ਹੀ ਵਿੱਚ ਇਨ੍ਹਾਂ ਦੀ ਇਸ ਫ਼ਿਲਮ 'ਡਬਲ XL' ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਹੁਣ ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ... ਫ਼ਿਲਮ ਵਿੱਚ ਦੋ ਡਬਲ XL ਸਾਈਜ਼ ਦੀਆਂ ਔਰਤਾਂ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਅੱਜ ਰਿਲੀਜ਼ ਹੋਏ 'ਡਬਲ ਐਕਸਐੱਲ' ਦੇ ਟ੍ਰੇਲਰ 'ਚ ਤੁਸੀਂ ਇਸ ਦੀ ਝਲਕ ਦੇਖ ਸਕਦੇ ਹੋ।
ਇਹ ਇੱਕ ਕਾਮੇਡੀ ਫ਼ਿਲਮ ਹੈ। ਇਸ ਫ਼ਿਲਮ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਤੋਂ ਇਲਾਵਾ ਇਹ ਫ਼ਿਲਮ ਦਰਸ਼ਕਾਂ ਨੂੰ ਇੱਕ ਵੱਡਾ ਸੰਦੇਸ਼ ਦੇ ਰਹੀ ਹੈ ਖ਼ਾਸ ਤੌਰ 'ਤੇ ਫ਼ਿਲਮ 'ਚ ਉਸ ਸਮਾਜ ਨੂੰ ਸ਼ੀਸ਼ਾ ਦਿਖਾਇਆ ਗਿਆ ਹੈ, ਜਿਸ ਦੀ ਨਜ਼ਰ 'ਚ ਕੁੜੀਆਂ ਅਤੇ ਔਰਤਾਂ ਦੇ ਸੁੰਦਰ ਹੋਣ ਦਾ ਮਤਲਬ ਪਤਲਾ ਹੋਣਾ ਹੈ।
ਇਸ ਫ਼ਿਲਮ 'ਚ ਹੁਮਾ ਕੁਰੈਸ਼ੀ ਅਤੇ ਸੋਨਾਕਸ਼ੀ ਸਿਨਹਾ ਮੁੱਖ ਭੂਮਿਕਾਵਾਂ 'ਚ ਹਨ। ਉਨ੍ਹਾਂ ਤੋਂ ਇਲਾਵਾ ਜ਼ਾਹੀਰ ਇਕਬਾਲ ਅਤੇ ਮਹਤ ਰਾਘਵੇਂਦਰ ਵੀ ਨਜ਼ਰ ਆਉਣਗੇ। ਇਸ ਦੇ ਨਾਲ ਹੀ 'ਡਬਲ ਐਕਸਐੱਲ' ਤੋਂ ਮਸ਼ਹੂਰ ਕ੍ਰਿਕਟਰ ਸ਼ਿਖਰ ਧਵਨ ਵੀ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਵੈਸੇ ਤਾਂ ਇਸ ਦੀ ਝਲਕ ਉਨ੍ਹਾਂ ਦੀ ਇੰਸਟਾ ਰੀਲਾਂ 'ਚ ਵੀ ਦੇਖਣ ਨੂੰ ਮਿਲ ਚੁੱਕੀ ਹੈ।
Image Source : Youtube
ਫ਼ਿਲਮ 'ਚ ਸ਼ਿਖਰ ਧਵਨ ਕੈਮਿਓ ਕਰਦੇ ਹੋਏ ਨਜ਼ਰ ਆਉਣਗੇ। ਇਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹਨ। ਸ਼ਿਖਰ ਧਵਨ ਦੇ ਫੈਨਜ਼ ਉਨ੍ਹਾਂ ਦੀ ਐਕਟਿੰਗ ਦੇ ਨਾਲ-ਨਾਲ ਉਸ ਦੇ ਡਾਂਸ ਮੂਵਜ਼ ਨੂੰ ਲੈ ਕੇ ਕਾਫੀ ਦੀਵਾਨੇ ਹਨ।
ਸ਼ਿਖਰ ਦੀਆਂ ਰੀਲਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾਂਦਾ ਹੈ। ਆਓ ਦੇਖਦੇ ਹਾਂ ਕਿ ਉਨ੍ਹਾਂ ਨੂੰ ਫਿਲਮ 'ਚ ਦੇਖਣ ਤੋਂ ਬਾਅਦ ਲੋਕਾਂ ਦੀ ਕੀ ਪ੍ਰਤੀਕਿਰਿਆ ਹੈ। ਉਹ ਟ੍ਰੇਲਰ 'ਚ ਉਸ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹੈ।
ਜੇਕਰ ਫ਼ਿਲਮ 'ਡਬਲ XL' ਦੇ ਟ੍ਰੇਲਰ ਦੀ ਗੱਲ ਕੀਤੀ ਜਾਂ ਤਾਂ ਫੈਨਜ਼ ਵੱਲੋਂ ਇਸ ਨੂੰ ਪੌਜ਼ੀਟਿਵ ਰਿਸਪਾਂਸ ਮਿਲ ਰਿਹਾ ਹੈ। ਹੁਮਾ ਅਤੇ ਸੋਨਾਕਸ਼ੀ ਨੂੰ ਇਕੱਠੇ ਦੇਖ ਕੇ ਲੋਕ ਕਾਫੀ ਖੁਸ਼ ਹਨ। ਉਸ ਨੂੰ ਉਨ੍ਹਾਂ ਦੀ ਕੈਮਿਸਟਰੀ ਵੀ ਕਾਫੀ ਪਸੰਦ ਕੀਤੀ ਜਾ ਰਹੀ ਹੈ। ਲੋਕ ਫ਼ਿਲਮ ਦੇ ਕਾਨਸੈਪ ਦੀ ਤਾਰੀਫ ਵੀ ਕਰ ਰਹੇ ਹਨ।
Image Source : Youtube
ਹੋਰ ਪੜ੍ਹੋ: ਸ਼ਾਹਰੁਖ ਖ਼ਾਨ ਨੇ ਆਪਣੇ ਫੈਨਜ਼ ਨੂੰ 5 ਸਟਾਰ ਹੋਟਲ 'ਚ ਸੱਦਿਆ, ਵਜ੍ਹਾ ਜਾਣ ਕੇ ਤੁਸੀਂ ਵੀ ਕਰੋਗੇ ਅਦਾਕਾਰ ਦੀ ਤਾਰੀਫ
ਦੱਸ ਦਈਏ ਕਿ ਹੁਮਾ ਕੁਰੈਸ਼ੀ ਅਤੇ ਸੋਨਾਕਸ਼ੀ ਸਿਨਹਾ ਦੋਵਾਂ ਨੂੰ ਫ਼ਿਲਮ ਲਈ ਆਪਣਾ ਭਾਰ ਬਹੁਤ ਵਧਾਉਣਾ ਪਿਆ। ਫ਼ਿਲਮ ਦੇ ਅਭਿਨੇਤਾ ਜ਼ਾਹੀਰ ਮੁਤਾਬਕ ਦੋਹਾਂ ਅਭਿਨੇਤਰੀਆਂ ਨੇ ਆਪਣਾ ਵਜ਼ਨ 15 ਤੋਂ 20 ਕਿਲੋ ਵਧਾਇਆ ਹੈ। ਇਸ ਦੇ ਲਈ, ਉਨ੍ਹਾਂ ਨੇ ਸਹੀ ਖੁਰਾਕ ਦੀ ਪਾਲਣਾ ਕੀਤੀ, ਤਾਂ ਜੋ ਉਹ ਆਪਣੇ ਕਿਰਦਾਰਾਂ ਨੂੰ ਚੰਗੀ ਤਰ੍ਹਾਂ ਨਿਭਾ ਸਕਣ। 'ਡਬਲ ਐਕਸਐੱਲ' 14 ਅਕਤੂਬਰ ਨੂੰ ਰਿਲੀਜ਼ ਹੋਵੇਗੀ।