ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਨਵੀਂ ਫ਼ਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਦਾ ਸ਼ੂਟ ਹੋਇਆ ਸ਼ੁਰੂ,ਦੇਖੋ ਤਸਵੀਰਾਂ
ਪੰਜਾਬੀ ਸਿਨੇਮਾ ਜਿਸ ਦਾ ਮਿਆਰ ਹਰ ਪਲ ਵਧਦਾ ਜਾ ਰਿਹਾ ਹੈ। ਜਿੱਥੇ ਨਵੀਆਂ ਫ਼ਿਲਮਾਂ ਹਰ ਹਫ਼ਤੇ ਹੀ ਦੇਖਣ ਨੂੰ ਮਿਲ ਰਹੀਆਂ ਹਨ ਉੱਥੇ ਆਉਣ ਵਾਲੀਆਂ ਫ਼ਿਲਮਾਂ ਦਾ ਸ਼ੂਟ ਵੀ ਸ਼ੁਰੂ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਸੁਰਖ਼ੀ ਬਿੰਦੀ ਤੋਂ ਬਾਅਦ ਇੱਕ ਵਾਰ ਫ਼ਿਰ ਫ਼ਿਲਮ ਸਹੁਰਿਆਂ ਦਾ ਪਿੰਡ ਆ ਗਿਆ 'ਚ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ ਜਿਸ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ।
View this post on Instagram
ਅੰਬਰਦੀਪ ਸਿੰਘ ਦੀ ਲਿਖੀ ਅਤੇ ਕਸਸ਼ਿਤਿਜ ਚੌਧਰੀ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਸ਼੍ਰੀ ਨਰੋਤਮ ਫ਼ਿਲਮਜ਼ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ। ਨਿਰਦੇਸ਼ਕ ਕਸਸ਼ਿਤਿਜ ਚੌਧਰੀ ਦੀਆਂ ਇਸ ਤੋਂ ਪਹਿਲਾਂ ਫ਼ਿਲਮਾਈਆਂ ਮੂਵੀਜ਼ ਦੀ ਗੱਲ ਕਰੀਏ ਤਾਂ ਉਹ ਹੀਰ ਰਾਝਾਂ, ਯਾਰਾ ਉਹ ਦਿਲਦਾਰਾ , ਮਿਸਟਰ ਐਂਡ ਮਿਸਿਜ਼ 420 , ਮਿਸਟਰ ਐਂਡ ਮਿਸਿਜ਼ 420 ਰਿਟਰਨ, ਊੜਾ ਐੜਾ ਅਤੇ ਗੋਲਕ ਬੁਗਨੀ ਬੈਂਕ ‘ਤੇ ਬਟੂਆ ਵਰਗੀਆਂ ਸੁਪਰ ਹਿੱਟ ਫ਼ਿਲਮਾਂ ਪੰਜਾਬੀ ਫਿਲਮ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ।
View this post on Instagram
ਸੁਰਖ਼ੀ ਬਿੰਦੀ 'ਚ ਤਾਂ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੀ ਜੋੜੀ ਨੂੰ ਦਰਸ਼ਕਾਂ ਨੇ ਚੰਗਾ ਹੁੰਗਾਰਾ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਅੰਬਰਦੀਪ ਸਿੰਘ ਦੀ ਕਹਾਣੀ 'ਚ ਦੋਨੋਂ ਕਿਹੋ ਜਿਹੇ ਕਿਰਦਾਰ 'ਚ ਢਲੇ ਨਜ਼ਰ ਆਉਂਦੇ ਹਨ।