
ਸੋਹਾ ਅਲੀ ਖਾਨ ਦਾ ਬਣ ਗਈ ਹੈ ਦੁਲਹਨ ਦੇ ਇਸ ਰੂਪ 'ਚ ਉਹ ਏਨੀ ਖੂਬਸੂਰਤ ਲੱਗ ਰਹੀ ਹੈ ਕਿ ਹੁਸਨ ਦੀਆਂ ਪਰੀਆਂ ਨੂੰ ਵੀ ਮਾਤ ਦਿੰਦੀ ਨਜ਼ਰ ਆ ਰਹੀ ਹੈ । ਉਸ ਦੇ ਇਸ ਲੁਕ ਨੂੰ ਵੇਖ ਕੇ ਹਰ ਕੋਈ ਉਨਾਂ ਦਾ ਦੀਵਾਨਾ ਹੋ ਚੁੱਕਿਆ ਹੈ । ਦੁਲਹਨ ਦੇ ਰੂਪ 'ਚ ! ਜੀ ਹਾਂ ਦੁਲਹਨ । ਪਰ ਥੋੜਾ ਸਬਰ ਕਰਿਓ ਅਸੀਂ ਤੁਹਾਡੇ ਨਾਲ ਉਨ੍ਹਾਂ ਦੇ ਵਿਆਹ ਦੀ ਕੋਈ ਵੀਡਿਓ ਸਾਂਝਾ ਨਹੀਂ ਕਰਨ ਜਾ ਰਹੇ ਅਤੇ ਨਾਂ ਹੀ ਉਨ੍ਹਾਂ ਦੇ ਵਿਆਹ ਬਾਰੇ ਤੁਹਾਨੂੰ ਕੁਝ ਦੱਸਣ ਜਾ ਰਹੇ ਹਾਂ ।
ਹੋਰ ਵੇਖੋ : ਪ੍ਰਿੰਸ ਨਰੂਲਾ ਨੇ ਯੁਵਿਕਾ ਦਾ ਕਰਵਾ ਚੌਥ ਬਣਾਇਆ ਖਾਸ ,ਆਪਣੇ ਹੱਥ ਨਾਲ ਬਣਾ ਕੇ ਖੁਆਈ ਫੈਨੀ
https://www.instagram.com/p/BpbeEQ3DNkH/?hl=en&taken-by=viralbhayani
ਅਸੀਂ ਗੱਲ ਕਰ ਰਹੇ ਹੈ ਇੱਕ ਫੈਸ਼ਨ ਸ਼ੋਅ ਦੀ । ਜਿਸ 'ਚ ਸੋਹਾ ਅਲੀ ਖਾਨ ਦੁਲਹਨ ਦੇ ਲਿਬਾਸ 'ਚ ਨਜ਼ਰ ਆਈ । ਦੀ ਵੈਡਿੰਗ ਜੰਕਸ਼ਨ ਵੱਲੋਂ ਕਰਵਾਏ ਗਏ ਇਸ ਫੈਸ਼ਨ ਸ਼ੋਅ 'ਚ ਉਹ ਰੈਂਪ ਤੇ ਵਾਕ ਕਰਦੇ ਹੋਏ ਵਿਖਾਈ ਦਿੱਤੀ ਅਤੇ ਇਸ ਲੁਕ 'ਚ ਉਹ ਏਨੀ ਸੋਹਣੀ ਲੱਗ ਰਹੀ ਸੀ ਕਿ ਵੇਖਣ ਵਾਲੇ ਵੇਖਦੇ ਹੀ ਰਹਿ ਗਏ ।
soha ali
ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਸ ਨੇ ਲਾਈਟ ਕਲਰ ਲਹਿੰਗਾ ਚੋਲ ਿਦੇ ਨਾਲ ਡਾਰਕ ਪਿੰਕ ਕਲਰ ਦਾ ਦੁੱਪਟਾ ਲਿਆ ਹੋਇਆ ਹੈ ਅਤੇ ਇਸ ਬਰਾਈਡਲ ਲੁੱਕ 'ਚ ਉਹ ਸੱਚਮੁੱਚ ਕਿਸੇ ਦੁਲਹਨ ਵਾਂਗ ਲੱਗ ਰਹੀ ਹੈ।