ਸੋਹਾ ਅਲੀ ਖਾਨ ਨੇ ਪਰਿਵਾਰ ਨਾਲ ਮਨਾਇਆ ਹੇਰਾਥ ਤੇ ਮਹਾਂਸ਼ਿਵਰਾਤਰੀ ਦਾ ਤਿਉਹਾਰ

By  Pushp Raj March 1st 2022 01:42 PM -- Updated: March 1st 2022 04:37 PM

ਅੱਜ ਦੇਸ਼ ਭਰ ਵਿੱਚ ਬੜੇ ਹੀ ਸ਼ਰਧਾ ਭਾਵ ਨਾਲ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਈ ਬਾਲੀਵੁੱਡ ਸੈਲੇਬਸ ਵੀ ਇਸ ਤਿਉਹਾਰ ਦਾ ਆਨੰਦ ਲੈ ਰਹੇ ਹਨ। ਇਸ ਮੌਕੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਹਾ ਅਲੀ ਖਾਨ ਵੀ ਆਪਣੇ ਪਤੀ ਕੁਣਾਲ ਖੇਮੂ ਅਤੇ ਪੂਰੇ ਪਰਿਵਾਰ ਨਾਲ ਹੇਰਾਥ ਤੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਉਂਦੇ ਹੋਏ ਨਜ਼ਰ ਆਈ।

ਸੋਹਾ ਅਲੀ ਖਾਨ ਅਤੇ ਕੁਣਾਲ ਖੇਮੂ ਨੇ ਆਪਣੀ ਧੀ ਇਨਾਇਆ ਦੇ ਨਾਲ ਸੋਮਵਾਰ ਸ਼ਾਮ ਨੂੰ ਮਹਾ ਸ਼ਿਵਰਾਤਰੀ ਤੋਂ ਪਹਿਲਾਂ ਆਪਣੇ ਘਰ ਹੇਰਾਥ ਤਿਉਹਾਰ ਦੀ ਪੂਜਾ ਕੀਤੀ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੀਆਂ ਹਨ। ਇਸ ਪੂਜਾ 'ਚ ਉਨ੍ਹਾਂ ਦੀ ਨਿੱਕੀ ਜਿਹੀ ਧੀ ਇਨਾਇਆ ਵੀ ਹਿੱਸਾ ਲੈਂਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਕੁਣਾਲ ਖੇਮੂ ਦੇ ਪਰਿਵਾਰ ਦੇ ਸਾਰੇ ਹੀ ਮੈਂਬਰ ਇਸ ਪੂਜਾ ਵਿੱਚ ਸ਼ਾਮਲ ਹੋਏ।

 

ਪੋਸਟ ਸ਼ੇਅਰ ਕਰਦੇ ਹੋਏ ਸੋਹਾ ਅਤੇ ਕੁਣਾਲ ਦੋਵਾਂ ਨੇ ਫੈਨਜ਼ ਨੂੰ ਹੇਰਾਥ ਅਤੇ ਮਹਾਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ। ਵੀਡੀਓ 'ਚ ਉਨ੍ਹਾਂ ਦੀ ਧੀ ਇਨਾਇਆ ਆਪਣੇ ਛੋਟੇ-ਛੋਟੇ ਹੱਥਾਂ ਨਾਲ ਪਿਤਾ ਕੁਨਾਲ ਖੇਮੂ ਨੂੰ ਖਾਣਾ ਪਰੋਸਦੀ ਨਜ਼ਰ ਆ ਰਹੀ ਹੈ।

ਕੁਣਾਲ ਖੇਮੂ ਨੇ ਸਾਰਿਆਂ ਨੂੰ ਹੇਰਾਥ ਅਤੇ ਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਲਿਖਿਆ, ਹੇਰਾਥ ਮੁਬਾਰਕ, ਸਾਰਿਆਂ ਨੂੰ ਮਹਾਸ਼ਿਵਰਾਤਰੀ ਦੀਆਂ ਵਧਾਈਆਂ, ਸਾਰਿਆਂ ਨੂੰ ਸ਼ਾਂਤੀ, ਖੁਸ਼ੀਆਂ, ਪਿਆਰ ਅਤੇ ਰੋਸ਼ਨੀ ਦੀਆਂ ਸ਼ੁਭਕਾਮਨਾਵਾਂ, ਓਮ ਨਮਹ ਸ਼ਿਵਾਏ!

ਇਸ ਵੀਡੀਓ ਅਤੇ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸੋਹਾ ਅਲੀ ਖਾਨ ਅਤੇ ਕੁਣਾਲ ਆਪਣੇ ਘਰ 'ਚ ਜ਼ਮੀਨ 'ਤੇ ਬੈਠ ਕੇ ਪੂਜਾ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਧੀ ਇਨਾਇਆ ਵੀ ਪੂਜਾ ਕਰ ਰਹੀ ਹੈ। ਪੂਜਾ ਦੌਰਾਨ ਉਹ ਕਲਸ਼ 'ਚ ਦੁੱਧ ਪਾਉਂਦੀ ਨਜ਼ਰ ਆ ਰਹੀ ਹੈ। ਕੁਨਾਲ ਖੇਮੂ ਵੀ ਪੂਜਾ 'ਚ ਸ਼ੰਖ ਵਜਾਉਂਦੇ ਨਜ਼ਰ ਆਏ। ਇਸ ਤੋਂ ਬਾਅਦ ਪੰਡਿਤ ਜੀ ਦੇ ਨਾਲ ਪੂਰੇ ਪਰਿਵਾਰ ਨੇ ਦੁੱਧ-ਅਭਿਸ਼ੇਕ ਕੀਤਾ ਅਤੇ ਭਗਵਾਨ ਦੀ ਪੂਜਾ ਕੀਤੀ।

 

ਹੋਰ ਪੜ੍ਹੋ : ਨਿਮਰਤ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਨਵੀਂ ਵੀਡੀਓ, ਦਰਸ਼ਕਾਂ ਨੂੰ ਆ ਰਹੀ ਪਸੰਦ

ਸੋਹਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਇਨਾਇਆ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕੁਣਾਲ ਖੇਮੂ ਨੂੰ ਪਿਆਰ ਨਾਲ ਰਾਜਮਾ ਪਰੋਸਦੀ ਨਜ਼ਰ ਆ ਰਹੀ ਹੈ। ਫੋਟੋ ਸ਼ੇਅਰ ਕਰਦੇ ਹੋਏ ਸੋਹਾ ਨੇ ਲਿਖਿਆ, 'ਲੰਚ ਸਰਵ ਹੋ ਗਿਆ ਹੈ। ਹੇਰਾਥ ਮੁਬਾਰਕ! ਇਸ ਤੋਂ ਇਲਾਵਾ ਉਸ ਨੇ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਇਨਾਇਆ ਨੇ ਚਿੱਟੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ ਅਤੇ ਖਿੜਕੀ 'ਚੋਂ ਬਾਹਰ ਦੇਖ ਰਹੀ ਹੈ। ਇਸ ਤੋਂ ਇਲਾਵਾ ਸੋਹਾ ਨੇ ਪਤੀ ਕੁਣਾਲ ਨਾਲ ਵੀ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਜਿਥੇ ਸੋਹਾ ਨੇ ਹਰੇ ਰੰਗ ਦਾ ਸੂਟ ਪਾਇਆ ਹੈ, ਉਥੇ ਹੀ ਕੁਣਾਲ ਨੇ ਗ੍ਰੇ ਰੰਗ ਦਾ ਕੁਰਤਾ ਪਾਇਆ ਹੈ।ਫੈਨਜ਼ ਦੋਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

 

View this post on Instagram

 

A post shared by Kunal Kemmu (@kunalkemmu)

Related Post