ਅਦਾਕਾਰ ਏਜਾਜ਼ ਖ਼ਾਨ ਦੇ ਘਰ ਵਿੱਚੋਂ ਨਿਕਲਿਆ ਜ਼ਹਿਰੀਲਾ ਸੱਪ, ਕਈ ਘੰਟੇ ਚੱਲੇ ਰੈਸਕਿਊ ਦਾ ਸਾਂਝਾ ਕੀਤਾ ਵੀਡੀਓ

By  Rupinder Kaler July 22nd 2020 12:35 PM
ਅਦਾਕਾਰ ਏਜਾਜ਼ ਖ਼ਾਨ ਦੇ ਘਰ ਵਿੱਚੋਂ ਨਿਕਲਿਆ ਜ਼ਹਿਰੀਲਾ ਸੱਪ, ਕਈ ਘੰਟੇ ਚੱਲੇ ਰੈਸਕਿਊ ਦਾ ਸਾਂਝਾ ਕੀਤਾ ਵੀਡੀਓ

ਅਦਾਕਾਰ ਏਜਾਜ਼ ਖ਼ਾਨ ਆਪਣੀ ਅਦਾਕਾਰੀ ਲਈ ਘੱਟ ਤੇ ਬੇਬਾਕ ਬਿਆਨਬਾਜ਼ੀ ਲਈ ਜ਼ਿਆਦਾ ਜਾਣੇ ਜਾਂਦੇ ਹਨ । ਏਨੀਂ ਦਿਨੀਂ ਲਾਈਮ ਲਾਈਟ ਤੋਂ ਦੂਰ ਰਹਿੰਦੇ ਹੋਏ ਵੀ ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹਨ । ਉਹ ਸਮਾਜਿਕ ਮੁੱਦਿਆਂ ਤੇ ਬੇਬਾਕੀ ਨਾਲ ਬਿਆਨ ਦਿੰਦੇ ਹਨ । ਇਸ ਸਭ ਦੇ ਚਲਦੇ ਉਹਨਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅਦਾਕਾਰ ਦੇ ਘਰ ਵਿੱਚੋਂ ਇੱਕ ਸੱਪ ਨਿਕਲਿਆ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਵੀ ਹੈਰਾਨ ਹਨ ਕਿ ਏਨਾਂ ਜ਼ਹਿਰੀਲਾ ਸੱਪ ਆਇਆ ਕਿੱਥੋਂ ।

https://www.instagram.com/p/CCyuVYvljpT/

ਇਸ ਸੱਪ ਨੂੰ ਫੜ੍ਹਨ ਲਈ ਏਜਾਜ਼ ਖ਼ਾਨ ਨੇ ਰੈਸਕਿਊ ਵੀ ਕਰਵਾਇਆ ਜਿਸ ਦਾ ਵੀਡੀਓ ਉਹਨਾਂ ਨੇ ਸ਼ੇਅਰ ਕੀਤਾ ਹੈ । ਏਜਾਜ਼ ਇਸ ਵੀਡੀਓ ਵਿੱਚ ਸੱਪ ਨੂੰ ਫੜ੍ਹਨ ਦੀ ਤਕਨੀਕ ਬਾਰੇ ਗੱਲ ਕਰ ਰਹੇ ਹਨ । ਉਹ ਕਹਿ ਰਹੇ ਹਨ ਕਿ ਸੱਪ ਨੂੰ ਫੜ੍ਹਨ ਦੀ ਵੱਖਰੀ ਤਕਨੀਕ ਹੁੰਦੀ ਹੈ । ਸੱਪ ਇਨਸਾਨ ਦੀ ਧੜਕਣ ਮਹਿਸੂਸ ਕਰਦਾ ਹੈ ਜੇਕਰ ਇਸ ਤਕਨੀਕ ਦੀ ਗਲਤ ਵਰਤਂੋ ਹੋ ਜਾਵੇ ਤਾਂ ਇਹ ਤੁਹਾਡੀ ਜ਼ਿੰਦਗੀ ਤੇ ਭਾਰੀ ਪੈ ਜਾਂਦੀ ਹੈ ।

https://www.instagram.com/p/CCyKxeyllOo/

ਵੀਡੀਓ ਸ਼ੇਅਰ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਅੱਜ ਜਾਨਵਰ ਤੋਂ ਜ਼ਿਆਦਾ ਜ਼ਹਿਰੀਲੇ ਇਨਸਾਨ ਹੁੰਦੇ ਜਾ ਰਹੇ ਹਨ, ਜਿੱਥੇ ਆਦਮੀ ਆਦਮੀ ਨੂੰ ਡੱਸ ਰਿਹਾ ਹੈ । ਬਾਰਿਸ਼ ਦੇ ਮੌਸਮ ਵਿੱਚ ਸੱਪ ਬਾਹਰ ਨਿਕਲ ਆਉਂਦੇ ਹਨ । ਇਸ ਤਰ੍ਹਾਂ ਦੇ ਹਲਾਤਾਂ ਵਿੱਚ ਸਾਨੂੰ ਸੱਪਾਂ ਤੋਂ ਜ਼ਿਆਦਾ ਇਨਸਾਨਾਂ ਤੋਂ ਡਰਨਾ ਚਾਹੀਦਾ ਹੈ ।

https://www.instagram.com/p/CC3a2KsFku0/

Related Post