ਸੁਸ਼ਾਂਤ ਸਿੰਘ ਰਾਜਪੂਤ ਦੇ ਜਨਮ ਦਿਨ ’ਤੇ ਭੈਣ ਸ਼ਵੇਤਾ ਨੇ ਕੀਤਾ ਵੱਡਾ ਐਲਾਨ, ਸੁਸ਼ਾਂਤ ਦੀ ਯਾਦ ‘ਚ ਇਹਨਾਂ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਏਨੇਂ ਲੱਖ ਦੀ ਸ਼ਕਾਲਰਸ਼ਿਪ
Rupinder Kaler
January 21st 2021 02:29 PM
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾਂ ਲਈ ਅੱਜ ਦਾ ਦਿਨ ਬਹੁਤ ਹੀ ਭਾਵੁਕ ਹੈ ਕਿਉਂਕਿ 21 ਜਨਵਰੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮ ਦਿਨ ਹੁੰਦਾ ਹੈ। ਜਨਮ ਦਿਨ ਮੌਕੇ ’ਤੇ ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਦਾ ਐਲਾਨ ਕੀਤਾ ਹੈ। ਸ਼ਵੇਤਾ ਸਿੰਘ ਕੀਰਤੀ ਨੇ ਇਸ ਸਕਾਲਰਸ਼ਿਪ ਦਾ ਐਲਾਨ ਉਨ੍ਹਾਂ ਵਿਦਿਆਰਥੀਆਂ ਲਈ ਕੀਤਾ ਹੈ ਜੋ ਅਮਰੀਕਾ ਦੇ ਬਰਕਲੇ ’ਚ ਖਗੋਲ ਵਿਗਿਆਨ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ।