‘ਸਿਰਜਨਹਾਰੀ’ ਪ੍ਰੋਗਰਾਮ ਜੋ ਕਿ ‘ਨੰਨ੍ਹੀ ਛਾਂ’ ਚੈਰੀਟੇਬਲ ਟਰੱਸਟ ਵੱਲੋਂ ਕੀਤੀ ਗਈ ਪਹਿਲ ਹੈ ਜਿਸ ‘ਚ ਅਜਿਹੀਆਂ ਔਰਤਾਂ ਨਾਲ ਜਾਣੂ ਕਰਵਾਇਆ ਜਾਂਦਾ ਹੈ ਜਿਨ੍ਹਾਂ ਨੇ ਸਮਾਜ ਲਈ ਕੁੱਝ ਨਾ ਕੁੱਝ ਕੀਤਾ ਹੈ। ਸਮਾਜ ਦੀ ਭਲਾਈ ਲਈ ਵੱਖੋਂ –ਵੱਖ ਖੇਤਰਾਂ ‘ਚ ਕੰਮ ਕਰਨ ਵਾਲੀਆਂ ਇਨ੍ਹਾਂ ਸਿਰਜਨਹਾਰੀਆਂ ਦੇ ਸਨਮਾਨ ‘ਚ ਇੱਕ ਪ੍ਰੋਗਰਾਮ ਉਲੀਕਿਆ ਗਿਆ ਹੈ।
https://twitter.com/PTC_Network/status/1074282317642915840
‘ਨੰਨ੍ਹੀ ਛਾਂ’ ਚੈਰੀਟੇਬਲ ਟਰੱਸਟ ਵੱਲੋਂ 16 ਦਸੰਬਰ ਯਾਨੀਕਿ ਕਿ ਅੱਜ ਜੇ.ਐੱਲ.ਪੀ.ਐੱਲ ਗਰਾਉਂਡ, ਸੈਕਟਰ-66 ਏ, ਏਅਰਪੋਰਟ ਰੋਡ ਮੋਹਾਲੀ ਵਿੱਚ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ। ਨੰਨ੍ਹੀ ਛਾਂ ਪੰਜਾਬ ਪਬਲਿਕ ਚੈਰੀਟੇਬਲ ਟਰੱਸਟ ਦੀ ਵਧੀਆ ਕਾਰਗੁਜਾਰੀ ਅਤੇ ਸੰਸਥਾ ਦੇ 10 ਸਾਲ ਪੂਰੇ ਹੋਣ ਤੇ ਕਰਵਾਏ ਜਾ ਰਿਹਾ ਹੈ।
https://www.instagram.com/p/Brcom3sn20r/
ਇਸ ਸਨਮਾਨ ਸਮਰੋਹ ਵਿੱਚ ਉਹਨਾਂ ਔਰਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਹਨਾਂ ਨੇ ਨਾਂ ਸਿਰਫ ਦੇਸ਼ ਦਾ ਨਾਂ ਚਮਕਾਇਆ ਹੈ ਬਲਕਿ ਉਹਨਾਂ ਦੀ ਸਮਾਜ ਨੂੰ ਵੀ ਵੱਡੀ ਦੇਣ ਰਹੀ ਹੈ।‘ਸਿਰਜਨਹਾਰੀ’ ਸ਼ੋਅ ਦਾ ਆਗਾਜ਼ ਹੋ ਚੁੱਕਿਆ ਹੈ। ਨੰਨ੍ਹੀ ਛਾਂ ਚੈਰੀਟੇਬਲ ਟਰੱਸਟ ਦੇ ਮੁੱਖ ਸਰਪ੍ਰਸਤ ਹਰਸਿਮਰਤ ਕੌਰ ਬਾਦਲ ਰੈਡਕਾਰਪੇਟ ‘ਤੇ ਪਹੁੰਚੇ ਤੇ ਉਹਨਾਂ ਤੋਂ ਇਲਾਵਾ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਦਿਲਜੀਤ ਸਿੰਘ ਚੀਮਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਪਣੇ ਪਰਿਵਾਰ ਸਮੇਤ ਇਸ ਅਵਾਰਡ ਪ੍ਰੋਗਰਾਮ ਚ ਸ਼ਾਮਿਲ ਹੋ ਚੁੱਕੇ ਹਨ। ਇਹਨਾਂ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਗੀਤਕਾਰ ਸ਼ਮਸ਼ੇਰ ਸੰਧੂ ਪਹੁੰਚ ਚੁੱਕੇ ਹਨ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਵੀ ਰੈੱਡ ਕਾਰਪੈੱਟ ‘ਤੇ ਲਗਾਏ ਚਾਰ ਚੰਨ। ਸਤਿੰਦਰ ਸੱਤੀ ਨੇ ਸ਼ਾਇਰਾਨਾ ਅੰਦਾਜ਼ ਨਾਲ ਸਿਰਜਨਹਾਰੀ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਇਸ ਤੋਂ ਬਾਅਦ ਨੰਨੀ ਛਾਂ ਪੰਜਾਬ ਟਰੱਸਟ ਵੱਲੋਂ ਦੱਸ ਸਾਲ ਕੀਤੇ ਕੰਮ ਤੋਂ ਜਾਣੂ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਪੀਟੀਸੀ ਪੰਜਾਬੀ ਚੈਨਲ 'ਤੇ ਲਾਇਵ ਦੇਖ ਸਕਦੇ ਹੋ।