ਸਿੱਪੀ ਗਿੱਲ ਦੇ ਗੀਤਾਂ ਤੋਂ ਤੇ ਉਨ੍ਹਾਂ ਦੀ ਅਦਾਕਾਰੀ ਤੋਂ ਇੰਝ ਜਾਪਦਾ ਹੈ ਕਿ ਉਹ ਬਹੁਤ ਹੀ ਗੁੱਸੇ ਵਾਲੇ ਸ਼ਕਸ ਨੇ, ਪਰ ਤੁਹਾਨੂੰ ਦੱਸ ਦੇਈਏ ਕਿ ਅਸਲ ਜ਼ਿੰਦਗੀ ਦੇ ਵਿਚ ਸਿੱਪੀ ਗਿੱਲ, ਪਰਦੇ ਤੇ ਦਿਖਣ ਵਾਲ਼ੇ ਸਿੱਪੀ ਗਿੱਲ ਤੋਂ ਬਿਲਕੁਲ ਉਲਟ ਨੇ | ਜੀ ਹਾਂ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਤੇ ਅਸੀਂ ਕਾਦੇ ਲਈ ਬੈਠੇ ਹਾਂ, ਅਸੀਂ ਤੁਹਾਨੂੰ ਸਿੱਪੀ ਗਿੱਲ ਬਾਰੇ ਇਕ ਇਹੋ ਜਿਹੀ ਦੀ ਦਿਲਚਸਪ ਗੱਲ ਦੱਸਾਂਗੇ ਕਿ ਤੁਸੀਂ ਵੀ ਕਹੋਂਗੇ ਕਿ “ਵਾਹ ਪਤੰਦਰਾ ਵਾਹ ..ਤੂੰ ਤੇ ਕਮਾਲ ਹੈ” |
ਸਿੱਪੀ ਗਿੱਲ ਬਾਰੇ ਉਹ ਦਿਲਚਸਪ ਗੱਲ ਲਿਖਣ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਕਹਿ ਦਿੰਦਾ ਹਾਂ “ਦਿਲੋਂ ਧੰਨਵਾਦ - ਵੱਲੋਂ ਲਿਖਤਕਾਰ” | ਇਸ ਕਰਕੇ ਹੁਣ ਗੱਲ ਕਰਦੇ ਆਂ ਸਿੱਪੀ ਗਿੱਲ ਦੀ ਨਿਮਰਤਾ ਦੀ, ਸਿੱਪੀ ਗਿੱਲ Sippy Gill ਦੀ ਹਾਲ ਹੀ 'ਚ ਸੋਸ਼ਲ ਸਾਈਟਾਂ ਤੇ ਇਕ ਵੀਡੀਓ ਕਾਫੀ ਸਾਂਝਾ ਕਿੱਤੀ ਜਾ ਰਹੀ ਹੈ, ਉਸ ਵੀਡੀਓ ਦੇ ਵਿਚ ਸਿੱਪੀ ਗਿੱਲ ਕਿੱਸੇ ਬੁਜ਼ੁਰਗ ਦੇ ਜੁੱਤੇ ਸਾਫ਼ ਕਰਦੇ ਹੋਏ ਨਜ਼ਰ ਆ ਰਹੇ ਨੇ |
ਤੇ ਤੁਹਾਨੂੰ ਸਾਰੀਆਂ ਨੂੰ ਦੱਸ ਦੇਈਏ ਕਿ ਇਹ ਬੁਜ਼ੁਰਗ ਹੋਰ ਕੋਈ ਨਹੀਂ, ਸਿੱਪੀ ਗਿੱਲ ਦੇ ਡੈਡੀ ਨੇ | ਜੀ ਹਾਂ, ਇਸ ਵੀਡੀਓ ਦੇ ਨਾਲ ਸਿੱਪੀ ਗਿੱਲ ਵੱਲੋਂ ਲਿਖਿਆ ਗਿਆ ਇਕ ਕੈਪਸ਼ਨ ਵੀ ਕਾਫੀ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਲਿਖਿਆ ਹੋਇਆ ਹੈ ਕਿ “ਬਾਪੂ ਹੁੰਦੀਆਂ ਬੇਪਰਵਾਹੀਆਂ ...ਵਾਹਿਗੁਰੂ ਬਲੈੱਸ ਪੈਰੇੰਟਸ | ਜੇ ਗੀਤ ਨੂੰ ਦੇਖ ਕੇ ਕਿਸ਼ੋਰ ਹਥਿਆਰ ਚੱਕਦੇ ਨੇ ਤਾਂ ਫਿਰ ਕ੍ਰਿਪਾ ਕਰ ਇਹਨੂੰ ਦੇਖ ਵੀ ਫ਼ੋੱਲੋ ਜਰੂਰ ਕਰਨਾ... ਜੇ ਸ਼ੋ ਆਫ਼ ਲੱਗੇ ਤਾਂ ਮੈਂ ਸੌਰੀ ਆਂ ਬਟ ਮੈਂ ਤੇ ਹੈ ਕੰਮ ਕਰਦਾ ਹੀ ਰਹਿਣਾ” !
Written By: Gopal Jha