ਜਾਣੋ ਕਿਹੜੀ ਹੀਰੋਇਨ ਦੇ ਰਹੀ ਹੈ ਫਿਲਮ ‘ਜੱਦੀ ਸਰਦਾਰ’ 'ਚ ਸਿੱਪੀ ਗਿੱਲ ਦਾ ਸਾਥ

ਪੰਜਾਬੀ ਇੰਡਸਟਰੀ ‘ਚ ਆਪਣੇ ਬੇਬਾਕ ਅੰਦਾਜ਼ ਵਾਲੇ ਸਿੱਪੀ ਗਿੱਲ ਜੋ ਕਿ ਬਹੁਤ ਜਲਦ ਇੱਕ ਵਾਰ ਫਿਰ ਵੱਡੇ ਪਰਦੇ ‘ਤੇ ਨਜ਼ਰ ਆਉਣਗੇ, ਫਿਲਮ 'ਜੱਦੀ ਸਰਦਾਰ' ਦੇ ਨਾਲ। ਹਾਂ ਜੀ ਖਬਰਾਂ ਦੇ ਮੁਤਾਬਕ ਸਿੱਪੀ ਗਿੱਲ ਇਸ ਫਿਲਮ ਦੇ ਹੀਰੋ ਹੋਣਗੇ ਤੇ ਗੁਰਲੀਨ ਚੋਪੜਾ ਹੀਰੋਇਨ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਜਾਣੋ ਕਿਹੜੀ ਹੀਰੋਇਨ ਦੇ ਰਹੀ ਹੈ ਫਿਲਮ ‘ਜੱਦੀ ਸਰਦਾਰ’ 'ਚ ਸਿੱਪੀ ਗਿੱਲ ਦਾ ਸਾਥ
ਹੋਰ ਵੇਖੋ: ਪੰਜਾਬੀ ਗਾਇਕ ਸਿੱਪੀ ਗਿੱਲ ਜਲਦ ਨਜ਼ਰ ਆਉਣਗੇ ਵੱਡੇ ਪਰਦੇ ‘ਤੇ
ਸਿੱਪੀ ਗਿੱਲ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵਧੀਆ ਰੋਮਾਂਟਿਕ, ਸੈਂਡ ਤੇ ਧਾਰਮਿਕ ਗੀਤ ਦੇ ਚੁੱਕੇ ਹਨ। ਉਹਨਾਂ ਨੇ ਦੇ ਗੀਤਾਂ ਨੂੰ ਸਿਰਫ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ | ਸਿੱਪੀ ਗਿੱਲ ਆਪਣੇ ਗੀਤਾਂ ਨੂੰ ਲੈਕੇ ਕਾਫੀ ਉਤਸ਼ਾਹਿਤ ਰਹਿੰਦੇ ਹਨ, ਤੇ ਉਹਨਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਹਮੇਸ਼ਾਂ ਭਰਵਾਂ ਹੁੰਗਾਰਾ ਮਿਲਦਾ ਹੈ।
ਜਾਣੋ ਕਿਹੜੀ ਹੀਰੋਇਨ ਦੇ ਰਹੀ ਹੈ ਫਿਲਮ ‘ਜੱਦੀ ਸਰਦਾਰ’ 'ਚ ਸਿੱਪੀ ਗਿੱਲ ਦਾ ਸਾਥ
ਜੇ ਗੱਲ ਕਰੀਏ ਗੁਰਲੀਨ ਚੋਪੜਾ ਦੀ ਤਾਂ ਉਹ ਬੱਬੂ ਮਾਨ ਦੀ ਫਿਲਮ ‘ਹਸ਼ਰ’ ਦੇ ਨਾਲ ਚਰਚਾ ‘ਚ ਆਈ ਤੇ ਉਸ ਤੋਂ ਬਾਅਦ ਕਈ ਪੰਜਾਬੀ ਫਿਲਮਾਂ ਦੇ ਨਾਲ ਨਾਲ ਸਾਊਥ ਦੀਆਂ ਫਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ। ਹੁਣ ਇੱਕ ਵਾਰ ਫੇਰ ਤੋਂ ਪੰਜਾਬੀ ਫਿਲਮ ‘ਚ ਸਿੱਪੀ ਗਿੱਲ ਦੇ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।
ਜਾਣੋ ਕਿਹੜੀ ਹੀਰੋਇਨ ਦੇ ਰਹੀ ਹੈ ਫਿਲਮ ‘ਜੱਦੀ ਸਰਦਾਰ’ 'ਚ ਸਿੱਪੀ ਗਿੱਲ ਦਾ ਸਾਥ
ਹੋਰ ਵੇਖੋ: ਸਿੱਪੀ ਗਿੱਲ ਅਸਲ ਜ਼ਿੰਦਗੀ ਵਿਚ ਆਪਣੇ ਕਿਰਦਾਰਾਂ ਤੋਂ ਹਨ ਉੱਲਟ
ਫਿਲਮ ‘ਜੱਦੀ ਸਰਦਾਰ’ ਐਕਸ਼ਨ, ਡਰਾਮਾ ਤੇ ਰੋਮਾਂਸ ਦਾ ਸੁਮੇਲ ਹੋਵੇਗੀ। ਇਸ ਫਿਲਮ ਦੀ ਕਹਾਣੀ ਧੀਰਜ ਕੁਮਾਰ ਨੇ ਕਲਮ ਬੰਧ ਕੀਤੀ ਹੈ, ਤੇ ਇਸ ਫ਼ਿਲਮ ਦਾ ਨਿਰਮਾਣ ‘ਸਾਫਟ ਦਿਲ ਪ੍ਰੋਡਕਸ਼ਨ ਯੂ.ਐੱਸ.ਏ’ ਦੇ ਸ. ਬਲਜੀਤ ਸਿੰਘ ਜੌਹਲ ਵੱਲੋਂ ਕੀਤਾ ਜਾ ਰਿਹਾ ਹੈ। ਫਿਲਹਾਲ ਇਸ ਫਿਲਮ ‘ਚ ਹੋਰ ਕਲਾਕਾਰਾਂ ਦੀ ਜਾਣਕਾਰੀ ਨਹੀਂ ਮਿਲ ਸਕੀ, ਪਰ ਇਹ ਤਾਂ ਪੱਕਾ ਹੈ ਕਿ ਪੰਜਾਬ ਦੇ ਹੋਰ ਨਾਮੀ ਕਲਾਕਾਰ ਵੀ ਇਸ ਫਿਲਮ ‘ਚ ਨਜ਼ਰ ਆਉਣਗੇ।