ਵਾਂਟੇਡ ਹੋਏ ਸਿੱਪੀ ਗਿੱਲ, ਰੱਖਿਆ ਗਿਆ ‘10 ਲੱਖ’ ਦਾ ਇਨਾਮ
ਵਾਂਟੇਡ ਸੁਣ ਕੇ ਤੁਸੀਂ ਵੀ ਹੈਰਾਨ ਹੋ ਰਹੇ ਹੋਣੇ ਕਿ ਸਿੱਪੀ ਗਿੱਲ ਵਾਂਟੇਡ! ਜੀ ਹਾਂ ਇਹ ਅਸੀਂ ਨਹੀਂ ਸਗੋਂ ਸਿੱਪੀ ਗਿੱਲ ਖੁਦ ਕਹਿ ਰਹੇ ਨੇ। ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਜੋ ਇੱਕ ਵਾਰ ਫਿਰ ਤੋਂ ਆਪਣੀ ਆਉਣ ਵਾਲੀ ਫ਼ਿਲਮ ਮਰਜਾਣੇ ‘ਚ ਅਦਾਕਾਰੀ ਦਾ ਲੋਹਾ ਮਨਵਾਉਂਦੇ ਹੋਏ ਨਜ਼ਰ ਆਉਣਗੇ। ਜੀ ਹਾਂ ਫ਼ਿਲਮ ਦਾ ਐਲਾਨ ਪਿਛਲੇ ਸਾਲ ਕਰ ਦਿੱਤਾ ਗਿਆ ਸੀ ਤੇ ਹੁਣ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।
View this post on Instagram
ਹੋਰ ਵੇਖੋ:ਸਿੱਪੀ ਗਿੱਲ ਨੇ ਆਪਣੇ ਪੁੱਤਰ ਜੁਝਾਰ ਦੀ ਵੀਡੀਓ ਸਾਂਝੀ ਕਰਦੇ ਹੋਏ ਕਿਹਾ ‘ਮੇਰੀ ਹਰ ਖੁਸ਼ੀ ਮੇਰੇ ਚਾਹੁਣ ਵਾਲਿਆਂ ਕਰਕੇ ਹੈ’
ਸਿੱਪੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਮਰਜਾਣੇ ਫ਼ਿਲਮ ਦੇ ਸ਼ੂਟ ਦਾ ਪਹਿਲਾਂ ਦਿਨ ਸ਼ੁਰੂ ਹੋ ਚੁੱਕਿਆ ਹੈ..
ਜੋ ਰਿਵਾਲਵਰ ਦੀ ਨਾਲੀ ‘ਚੋਂ ਗੋਲੀ ਵਾਂਗੂ ਘਰੋਂ ਨਿਕਲੇ ਤੇ ਫਿਰ ਵਾਪਸ ਨਹੀਂ ਮੁੜੇ.... ਫ਼ਿਲਮ ‘ਚ ਸਿੱਪੀ ਗਿੱਲ as ਗੁੱਗੂ( GUGGU)... ਵਾਂਟੇਡ ਮਰੇ ਜਾਂ ਜ਼ਿੰਦਾ
ਭਾਈ ਅਮਰਦੀਪ ਗਿੱਲ ਦੀ ਡਾਇਰੈਕਸ਼ਨ ਤੇ ਓਹਰੀ ਪ੍ਰੋਡਕਸ਼ਨ ‘ਚ...ਸਵਾਦ ਆਉ ਤਿਆਰ ਹੋ ਜੋ ਲਵ ਯੂ।’ ਇਸ ਪੋਸਟਰ 'ਤੇ ਉਨ੍ਹਾਂ ਦੀ ਵੱਖਰੀ ਲੁੱਕ ਦੇਖਣ ਨੂੰ ਮਿਲ ਰਹੀ ਹੈ, ਜਿਸ 'ਚ ਉਹ ਵਾਟੇਂਡ ਹੋਏ ਨਜ਼ਰ ਆ ਰਹੇ ਨੇ।
View this post on Instagram
#marjaney #shoot_begins @sippygillofficial @prreitkamal @iamkulsidhu @preetbhullarpb
ਦੱਸ ਦਈਏ ‘ਮਰਜਾਣੇ’ ਫ਼ਿਲਮ ਦੀ ਕਹਾਣੀ ਅਮਰਦੀਪ ਸਿੰਘ ਗਿੱਲ ਨੇ ਹੀ ਲਿਖੀ ਹੈ ਤੇ ਡਾਇਰੈਕਟ ਵੀ ਖੁਦ ਹੀ ਕਰਨਗੇ। ਇਸ ਫ਼ਿਲਮ ‘ਚ ਲੀਡ ਰੋਲ ‘ਚ ਸਿੱਪੀ ਗਿੱਲ ਤੇ ਅਦਾਕਾਰਾ ਪ੍ਰੀਤ ਕਮਲ (Prreit Kamal) ਨਜ਼ਰ ਆਉਣਗੇ। ਇਹ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਵਿਵੇਕ ਓਹਰੀ(vivek Ohri), ਸਰਬਪਾਲ ਸਿੰਘ (sarbpal singh) ਤੇ ਅਮ੍ਰਿੰਤਪਾਲ ਸਿੰਘ (amritpal singh) ਅਤੇ ਫ਼ਿਲਮ ਨੂੰ ਕੋ-ਪ੍ਰੋਡਿਊਸ ਕਰ ਰਹੇ ਨੇ ਰੌਇਲ ਪੰਜਾਬ ਫ਼ਿਲਮਸ ਵਾਲੇ। ਇਹ ਫ਼ਿਲਮ 10 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।