ਸਿੱਪੀ ਗਿੱਲ ਦੀ ਨਵੀਂ ਫ਼ਿਲਮ ‘ਮਰਜਾਣਾ’ ਦਾ ਹੋਇਆ ਐਲਾਨ, ਅਗਲੇ ਸਾਲ 2020 ‘ਚ ਬਣੇਗੀ ਸਿਨੇਮਾਂ ਘਰਾਂ ਦਾ ਸ਼ਿੰਗਾਰ
ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਦੀ ਨਵੀਂ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ। ਜੀ ਹਾਂ ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਗੀਤਕਾਰ, ਲੇਖਕ ਤੇ ਫ਼ਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ਿਲਮ ਦਾ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਪੰਜਾਬ ਦੇ ਉੱਜੜੇ ਵਿਹੜਿਆਂ ਦੀ ਹਿੱਕ 'ਤੇ ਮਾਵਾਂ ਦੇ ਹੰਝੂਆਂ ਨਾਲ ਲਿਖੀ ਦਰਦ-ਕਹਾਣੀ : ਮਰਜਾਣੇ !’
View this post on Instagram
ਪੋਸਟਰ ਉੱਤੇ ਸਿੱਪੀ ਗਿੱਲ ਦੀ ਸ਼ਾਨਦਾਰ ਲੁੱਕ ਦੇਖਣ ਨੂੰ ਮਿਲ ਰਹੀ ਹੈ। ਜੀ ਹਾਂ ਅਮਰਦੀਪ ਸਿੰਘ ਗਿੱਲ ਦੀ ਲਿਖੀ ਹੋਈ ਫ਼ਿਲਮ ‘ਮਰਜਾਣੇ’ ‘ਚ ਲੀਡ ਰੋਲ ‘ਚ ਸਿੱਪੀ ਗਿੱਲ ਤੇ ਅਦਾਕਾਰਾ ਪ੍ਰੀਤ ਕਮਲ (Prreit Kamal) ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਡਾਇਰੈਕਟ ਵੀ ਅਮਰਦੀਪ ਸਿੰਘ ਗਿੱਲ ਖੁਦ ਕਰਨਗੇ। ਇਹ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਵਿਵੇਕ ਓਹਰੀ(vivek Ohri), ਸਰਬਪਾਲ ਸਿੰਘ (sarbpal singh) ਤੇ ਅਮ੍ਰਿੰਤਪਾਲ ਸਿੰਘ (amritpal singh) ਅਤੇ ਫ਼ਿਲਮ ਨੂੰ ਕੋ-ਪ੍ਰੋਡਿਊਸ ਕਰ ਰਹੇ ਨੇ ਰੌਇਲ ਪੰਜਾਬ ਫ਼ਿਲਮਸ ਵਾਲੇ।
View this post on Instagram
ਹੋਰ ਵੇਖੋ: ਕਾਰਤਿਕ ਆਰੀਅਨ ਹੋ ਗਏ ਹੈਰਾਨ ਜਦੋਂ ਮਾਪਿਆਂ ਨੇ ਦਿੱਤਾ ਬਰਥਡੇਅ ਸਰਪ੍ਰਾਈਜ਼, ਦੇਖੋ ਤਸਵੀਰਾਂ
ਇਹ ਫ਼ਿਲਮ ਅਗਲੇ ਸਾਲ 10 ਜੁਲਾਈ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਵੇਗੀ। ਜੇ ਗੱਲ ਕਰੀਏ ਸਿੱਪੀ ਗਿੱਲ ਦੇ ਕੰਮ ਦੀ ਤਾਂ ਉਹ ਹਾਲ ਹੀ ‘ਚ ਜੱਦੀ ਸਰਦਾਰ ਫ਼ਿਲਮ ‘ਚ ਨਜ਼ਰ ਆਏ ਸਨ।
View this post on Instagram