Singhu Border ਪਹੁੰਚੇ ਹਰਭਜਨ ਮਾਨ ਆਪਣੇ ਪੁੱਤਰ ਅਵਕਾਸ਼ ਮਾਨ ਦੇ ਨਾਲ, ਬਜ਼ੁਰਗ ਕਿਸਾਨਾਂ ਦਾ ਹਾਲ-ਚਾਲ ਪੁੱਛਦੇ ਨਜ਼ਰ ਆਏ ਗਾਇਕ, ਦੇਖੋ ਵੀਡੀਓ

ਪੰਜਾਬੀ ਗਾਇਕ ਹਰਭਜਨ ਮਾਨ Harbhajan Mann ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਵੀਡੀਓ ਸਿੰਘੂ ਬਾਰਡਰ ਤੋਂ ਸ਼ੇਅਰ ਕੀਤੀ ਹੈ।
ਵੀਡੀਓ ਨੂੰ ਪੋਸਟਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ-‘ਸਿੰਘੂ ਬਾਰਡਰ ਤੇ ਕਿਸਾਨ ਬਜ਼ੁਰਗਾਂ ਨਾਲ ਅੱਜ ਮੈਂ ਤੇ ਅਵਕਾਸ਼ ਮਾਨ। ਇਨ੍ਹਾਂ ਯੋਧਿਆਂ ਦੇ ਸਿੱਦਕ ਨੂੰ ਸਲਾਮ..’। ਵੀਡੀਓ ‘ਚ ਦਿਖਾਈ ਦੇ ਰਿਹਾ ਹੈ ਹਰਭਜਨ ਮਾਨ ਬਜ਼ੁਰਗ ਕਿਸਾਨਾਂ ਨੂੰ ਮਿਲਕੇ ਹਾਲ ਚਾਲ ਪੁੱਛ ਰਹੇ ਹਨ। ਵੀਡੀਓ ‘ਚ ਅਵਕਾਸ਼ ਮਾਨ ਵੀ ਨਜ਼ਰ ਆ ਰਿਹਾ ਹੈ। ਹਰਭਜਨ ਮਾਨ ਦਾ ਇਹ ਵੀਡੀਓ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ। ਗਾਇਕ ਦਾ ਇਹ ਦੇਸੀ ਅੰਦਾਜ਼ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ।
ਹੋਰ ਪੜ੍ਹੋ : ਵਿਆਹ ਤੋਂ ਬਾਅਦ ਅਦਾਕਾਰਾ ਸ਼ਰਧਾ ਆਰੀਆ ਨੇ ਪਹਿਲੀ ਵਾਰ ਸ਼ੇਅਰ ਕੀਤੀਆਂ ਇਹ ਤਸਵੀਰਾਂ
ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਵਾਹ ਵਾਹੀ ਖੱਟ ਚੁੱਕੇ ਹਨ। ਬਹੁਤ ਲੰਬੇ ਅਰਸੇ ਬਾਅਦ ਉਹ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਦੀ ਫ਼ਿਲਮ ਪੀ.ਆਰ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ 13 ਮਈ 2022 ਨੂੰ ਰਿਲੀਜ਼ ਹੋਵੇਗੀ । ਜੇ ਗੱਲ ਕਰੀਏ ਅਵਕਾਸ਼ ਮਾਨ ਦੀ ਤਾਂ ਉਹ ਵੀ ਪੰਜਾਬੀ ਮਿਊਜ਼ਿਕ ਜਗਤ ‘ਚ ਆਪਣੀ ਮਿਹਨਤ ਦੇ ਨਾਲ ਜਗ੍ਹਾ ਬਣਾ ਰਹੇ ਨੇ । ਹਾਲ ਹੀ ‘ਚ ਉਹ ਆਪਣੇ ਨਵੇਂ ਗੀਤ Fault ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਹਰਭਜਨ ਮਾਨ ਭਾਵੇਂ ਵਿਦੇਸ਼ ‘ਚ ਰਹਿੰਦੇ ਹਨ, ਪਰ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜ ਕੇ ਰੱਖਿਆ ਹੈ ਤਾਂ ਉਨ੍ਹਾਂ ਦੇ ਬੱਚਿਆਂ ਦੀ ਪੰਜਾਬੀ ਭਾਸ਼ਾ ਉੱਤੇ ਚੰਗੀ ਪਕੜ ਹੈ। ਇਸ ਦੇ ਚੱਲਦੇ ਹੀ ਅਵਕਾਸ਼ ਮਾਨ ਨੇ ਆਪਣੇ ਕਰੀਅਰ ਦੇ ਲਈ ਪੰਜਾਬੀ ਮਿਊਜ਼ਿਕ ਜਗਤ ਨੂੰ ਹੀ ਚੁਣਿਆ ਹੈ।
View this post on Instagram