ਸਿੰਗਾ ਨੇ ਆਪਣੇ ਨਵੇਂ ਗਾਣੇ ‘ਮੰਡੀਰ’ ਦਾ ਕੀਤਾ ਐਲਾਨ, ਸਾਹਮਣੇ ਆਇਆ ਪੋਸਟਰ
ਪੰਜਾਬੀ ਗਾਇਕ ਸਿੰਗਾ ਨੇ ਆਪਣੇ ਨਵੇਂ ਗਾਣੇ ‘ਮੰਡੀਰ’ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਸਿੰਗਾ ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਇਆ ਕੈਪਸ਼ਨ ‘ਚ ਲਿਖਿਆ ਹੈ, ‘ਮੰਡੀਰ ਬਹੁਤ ਜਲਦ ਆ ਰਿਹਾ ਹੈ’
View this post on Instagram
MUNDEER DROPPING SOON? ON MY OFFICIAL YOUTUBE CHANNEL SINGGA MUSIC @singga_official @ardeepofficial
ਹੋਰ ਵੇਖੋ:ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਫ਼ਿਲਮ ‘ਸੁਰਖ਼ੀ ਬਿੰਦੀ’ ਦੀ ਪਹਿਲੀ ਝਲਕ ਆਈ ਸਾਹਮਣੇ
ਦੱਸ ਦਈਏ ਇਹ ਗਾਣਾ ਉਨ੍ਹਾਂ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਸਿੰਗਾ ਮਿਊਜ਼ਿਕ ਉੱਤੇ ਰਿਲੀਜ਼ ਕੀਤਾ ਜਾਵੇਗਾ। ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਸਿੰਗਾ ਦੀ ਕਲਮ ‘ਚੋਂ ਹੀ ਨਿਕਲੇ ਨੇ। ਸਿੰਗਾ ਦੇ ਜ਼ਿਆਦਾ ਗੀਤ ਚੱਕਵੀਂ ਬੀਟ ਵਾਲੇ ਹੀ ਹੁੰਦੇ ਹਨ। ਹਾਲ ਹੀ ‘ਚ ਉਨ੍ਹਾਂ ਦਾ ਗੀਤ ਪੰਜਾਬੀ ਫ਼ਿਲਮ ‘ਬਲੈਕੀਆ’ ‘ਚ ਵੀ ਸੁਣਨ ਨੂੰ ਮਿਲਿਆ ਸੀ ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਉਹ ਜੱਟ ਦੀ ਕਲਿੱਪ, ਡੂ ਓਰ ਡਾਈ, ਵਨ ਮੈਨ ਬਲੈਕੀਆ ਮੀਟਸ ਸਿੰਗਾ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।
View this post on Instagram
ਇਸ ਤੋਂ ਇਲਾਵਾ ਉਹ ਆਪਣੇ ਰੋਮਾਂਟਿਕ ਗੀਤ ‘ਫੋਟੋ’ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਣ ਚ ਕਾਮਯਾਬ ਰਹੇ ਹਨ। ‘ਮੰਡੀਰ’ ਗੀਤ ਦਾ ਮਿਊਜ਼ਿਕ ਏ.ਆਰ ਦੀਪ ਵੱਲੋਂ ਦਿੱਤਾ ਗਿਆ ਹੈ। ਜੇ ਗੱਲ ਕੀਤੀ ਜਾਵੇ ਪੋਸਟਰ ਦੀ ਤਾਂ ਉਸ ‘ਚ ਉਨ੍ਹਾਂ ਦੀ ਰੋਅਬ ਵਾਲੀ ਲੁੱਕ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ।