ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ ਗਾਇਕ ਯੋ ਗੋਲਡ ਈ ਗਿੱਲ ਦਾ ਨਵਾਂ ਗੀਤ ‘Miss Kardi’
Lajwinder kaur
September 9th 2021 05:27 PM --
Updated:
September 9th 2021 05:41 PM
ਪੰਜਾਬੀ ਗਾਇਕ ਯੋ ਗੋਲਡ ਈ ਗਿੱਲ (Yo Gold E Gill) ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਉਹ ‘ਮਿਸ ਕਰਦੀ’ (Miss Kardi) ਟਾਈਟਲ ਹੇਠ ਸੈਡ ਸੌਂਗ ਲੈ ਕੇ ਆ ਰਹੇ ਨੇ।
ਦੱਸ ਦਈਏ ਇਸ ਗੀਤ ਦੇ ਬੋਲਾਂ ਤੋਂ ਲੈ ਕੇ ਮਿਊਜ਼ਿਕ ਤੱਕ ਖੁਦ ਯੋ ਗੋਲਡ ਈ ਗਿੱਲ ਨੇ ਤਿਆਰ ਕੀਤਾ ਹੈ। ਇਸ ਗੀਤ ਦਾ ਵਲਰਡ ਪ੍ਰੀਮੀਅਰ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ, ਪੀਟੀਸੀ ਮਿਊਜ਼ਿਕ ਦੇ ਨਾਲ ਪੀਟੀਸੀ ਦੇ ਯੂਟਿਊਬ ਚੈਨਲ ਪੀਟੀਸੀ ਰਿਕਾਰਡਜ਼ ਉੱਤੇ ਕੀਤਾ ਜਾਵੇਗਾ।
ਇਹ ਗੀਤ 14 ਸਤੰਬਰ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਣ ਜਾ ਰਿਹਾ ਹੈ। ਸੰਦੀਪ ਬੇਦੀ ਵੱਲੋਂ ਗਾਣੇ ਦਾ ਮਿਊਜ਼ਿਕ ਵੀਡੀਓ ਤਿਆਰ ਕੀਤਾ ਗਿਆ ਹੈ। ਦੱਸ ਦਈਏ ਯੋ ਗੋਲਡ ਈ ਗਿੱਲ (Yo Gold E Gill) ਇਸ ਤੋਂ ਪਹਿਲਾਂ ਵੀ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਅਖੀਰਲੀ ਵਾਰ ਉਹ ਨਜ਼ਰ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਸੀ। ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਪਹਿਲਾਂ ਵੀ ਕਈ ਨਾਮੀ ਗਾਇਕਾਂ ਦੇ ਗੀਤ ਰਿਲੀਜ਼ ਹੋ ਚੁੱਕੇ ਨੇ।