ਗਾਇਕ ਤਰਸੇਮ ਜੱਸੜ ਦਾ ਨਵਾਂ ਗੀਤ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਗਾਇਕ ਤਰਸੇਮ ਜੱਸੜ ਦਾ ਨਵਾਂ ਗੀਤ ‘ਰੌਂਦਾ ਵਾਲਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਉਨ੍ਹਾਂ ਦਾ ਦੇਸੀ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।ਇਸ ਗੀਤ ਦੀ ਫੀਚਰਿੰਗ ‘ਚ ਤਰਸੇਮ ਜੱਸੜ ਦੇ ਨਾਲ ਸੁਰਿਸ਼ਟੀ ਮਾਨ ਨਜ਼ਰ ਆ ਰਹੇ ਨੇ । ਗੀਤ ਦੇ ਬੋਲ ਖੁਦ ਤਰਸੇਮ ਜੱਸੜ ਹੋਰਾਂ ਵੱਲੋਂ ਲਿਖੇ ਗਏ ਹਨ ।
tarsem
ਇਹ ਗੀਤ ਉਨ੍ਹਾਂ ਦੀ ਐਲਬਮ ‘ਮਾਈ ਪ੍ਰਾਈਡ’ ਚੋਂ ਲਿਆ ਗਿਆ ਹੈ ।ਗਾਇਕ ਤਰਸੇਮ ਜੱਸੜ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਦਿੱਤੇ ਹਨ । ਗਾਇਕੀ ਦੇ ਨਾਲ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰ ਰਹੇ ਹਨ ।
ਹੋਰ ਪੜ੍ਹੋ :ਮੌਜੂਦਾ ਹਲਾਤਾਂ ਨੂੰ ਬਿਆਨ ਕਰਦਾ ਹੈ ਤਰਸੇਮ ਜੱਸੜ ਦਾ ਨਵਾਂ ਗਾਣਾ ‘ਫਿਕਸ ਮੈਚ’
tarsem
ਉਨ੍ਹਾਂ ਦੀ ਪਿੱਛੇ ਜਿਹੇ ਆਈ ਫ਼ਿਲਮ ‘ਰੱਬ ਦਾ ਰੇਡੀਓ’ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸਿਮੀ ਚਾਹਲ ਨਜ਼ਰ ਆਏ ਸਨ ।
tarsem
ਇਸ ਤੋਂ ਇਲਾਵਾ ਫ਼ਿਲਮ ‘ਅਫਸਰ’ ‘ਚ ਉਨ੍ਹਾਂ ਦੇ ਨਾਲ ਨਿਮਰਤ ਖਹਿਰਾ ਦੀ ਜੋੜੀ ਨੂੰ ਵੀ ਪਸੰਦ ਕੀਤਾ ਗਿਆ ਸੀ । ਤਰਸੇਮ ਜੱਸੜ ਆਪਣੇ ਜ਼ਿਆਦਾਤਰ ਗੀਤ ਖੁਦ ਹੀ ਲਿਖਦੇ ਹਨ ।
View this post on Instagram