ਗਾਇਕ ਸੁਖਵਿੰਦਰ ਸੁੱਖੀ ਨੇ ਸਾਂਝੀ ਕੀਤੀ ਰਵਿੰਦਰ ਗਰੇਵਾਲ ਦੇ ਨਾਲ ਪੁਰਾਣੀ ਤਸਵੀਰ, ਤੀਜੇ ਬਾਰੇ ਪੁੱਛਿਆ ਇਹ ਸਵਾਲ

By  Shaminder May 29th 2021 05:40 PM
ਗਾਇਕ ਸੁਖਵਿੰਦਰ ਸੁੱਖੀ ਨੇ ਸਾਂਝੀ ਕੀਤੀ ਰਵਿੰਦਰ ਗਰੇਵਾਲ ਦੇ ਨਾਲ ਪੁਰਾਣੀ ਤਸਵੀਰ, ਤੀਜੇ ਬਾਰੇ ਪੁੱਛਿਆ ਇਹ ਸਵਾਲ

ਗਾਇਕ ਸੁਖਵਿੰਦਰ ਸੁੱਖੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਰਵਿੰਦਰ ਗਰੇਵਾਲ ਦੇ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ । ਪਰ ਇਨ੍ਹਾਂ ਦੋਨਾਂ ਗਾਇਕਾਂ ਦੇ ਵਿਚਕਾਰ ਇੱਕ ਬੱਚਾ ਵੀ ਖਲੋਤਾ ਨਜ਼ਰ ਆ ਰਿਹਾ ਹੈ । ਜੋ ਕਿ ਅੱਜ ਇੱਕ ਮਸ਼ਹੂਰ ਗਾਇਕ ਹੈ । ਉਸ ਨੇ ਵੀ ਦਸਤਾਰ ਬੰਨੀ ਹੋਈ ਹੈ ।

Sukhwinder Image From Sukhwinder Sukhi Instagram

ਹੋਰ ਪੜ੍ਹੋ : ਗੁਰੂ ਨਾਨਕ ਦੇਵ ਦੀ ਦੇ ਪ੍ਰਕਾਸ਼ ਪੁਰਬ ’ਤੇ ਮਧੂ ਬਾਲਾ ਮੁੰਬਈ ਦੇ ਗੁਰਦੁਆਰਾ ਸਾਹਿਬ ’ਚ ਕਰਦੀ ਸੀ ਲੰਗਰ ਦੀ ਸੇਵਾ, ਸਿੱਖ ਧਰਮ ’ਚ ਸੀ ਪੂਰਨ ਵਿਸ਼ਵਾਸ਼ 

Image From Ravinder Grewal Instagram

ਇਸ ਤਸਵੀਰ ‘ਚ ਨਜ਼ਰ ਆਉਣ ਵਾਲਾ ਇਹ ਬੱਚਾ ਮਨੀ ਔਜਲਾ ਹੈ । ਮਨੀ ਔਜਲਾ ਨੇ ਵੀ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਲੰਮੀ ਹੈ । ਇਸਦੇ ਨਾਲ ਹੀ ਸੁਖਵਿੰਦਰ ਸੁੱਖੀ ਵੀ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਲਗਾਤਾਰ ਗੀਤ ਦਿੰਦੇ ਆ ਰਹੇ ਹਨ ।

 

View this post on Instagram

 

A post shared by sukhwinder sukhi (@sukhwindersukhiofficial)

ਉਹ ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ । ਇਸ ਦੇ ਨਾਲ ਹੀ ਤਸਵੀਰ ‘ਚ ਨਜ਼ਰ ਆਉਣ ਵਾਲੇ ਟੇਢੀ ਪੱਗ ਵਾਲੇ ਯਾਨੀ ਕਿ ਰਵਿੰਦਰ ਗਰੇਵਾਲ ਵੀ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ ।

 

Related Post