ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਗਾਇਕ ਸੁਖਵਿੰਦਰ ਸਿੰਘ ਨੇ ਬਾਲੀਵੁੱਡ ‘ਚ ਆਪਣੀ ਮਿਹਨਤ ਨਾਲ ਬਣਾਇਆ ਨਾਮ, ਬਾਲੀਵੁੱਡ ‘ਚ ਸੁਖਵਿੰਦਰ ਦੇ ਨਾਂਅ ਦਾ ਚੱਲਦਾ ਹੈ ਸਿੱਕਾ

ਅੰਮ੍ਰਿਤਸਰ ਦੇ ਜਾਏ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਅਤੇ ਸੰਗੀਤਕਾਰ ਸੁਖਵਿੰਦਰ ਸਿੰਘ (Sukhwinder Singh) ਦਾ ਬੀਤੇ ਦਿਨ ਜਨਮ ਦਿਨ ਸੀ । । ਸੁਖਵਿੰਦਰ ਸਿੰਘ ਦਾ ਨਾਂਅ ਸੁਣਦੇ ਹੀ ਬਾਲੀਵੁੱਡ ਫ਼ਿਲਮਾਂ ਦੇ ਯਾਦਗਾਰ ਗੀਤ ਕੰਨਾਂ ਵਿੱਚ ਗੂੰਜਣ ਲੱਗਦੇ ਹਨ, ਹਾਲਾਂਕਿ ਉਹਨਾਂ ਨੂੰ ਦੁਨੀਆ ਭਰ ਦੇ ਵੱਖੋ-ਵੱਖ ਕਿਸਮ ਦੇ ਸੰਗੀਤ ਦਾ ਗਿਆਨ ਹਾਸਲ ਹੈ। ਬਾਲੀਵੁੱਡ ਦੇ ਤਕਰੀਬਨ ਸਾਰੇ ਦਿੱਗਜ ਸੰਗੀਤਕਾਰਾਂ ਨਾਲ ਸੁਖਵਿੰਦਰ ਸਿੰਘ ਗਾ ਚੁੱਕੇ ਹਨ, ਜਿਹਨਾਂ ਵਿੱਚ ਲਕਸ਼ਮੀ ਕਾਂਤ ਪਿਆਰੇ ਲਾਲ, ਅਨੂ ਮਲਿਕ, ਬੱਪੀ ਲਹਿਰੀ, ਆਨੰਦ-ਮਿਲਿੰਦ, ਸ਼ੰਕਰ-ਅਹਿਸਾਨ-ਲੌਇ, ਅਤੇ ਏ.ਆਰ. ਰਹਿਮਾਨ ਦੇ ਨਾਂਅ ਸ਼ਾਮਲ ਹਨ।
image From instagram
ਹੋਰ ਪੜ੍ਹੋ : ਗਾਇਕ ਸੁਖਵਿੰਦਰ ਸਿੰਘ ਅਤੇ ਸ਼ਰੂਤੀ ਰਾਣੇ ਦੀ ਆਵਾਜ਼ ‘ਚ ਨਵਾਂ ਗੀਤ ‘ਜਨਰੇਟਰ’ ਰਿਲੀਜ਼
'ਦਿਲ ਸੇ' ਫ਼ਿਲਮ ਦਾ 'ਛਈਆਂ-ਛਈਆਂ', 'ਰੱਬ ਨੇ ਬਨਾ ਦੀ ਜੋੜੀ' ਦਾ 'ਹੌਲੇ-ਹੌਲੇ', 'ਕਾਂਟੇ' ਫ਼ਿਲਮ ਦਾ 'ਮਾਹੀ ਵੇ', 'ਮੁਸਾਫ਼ਿਰ' ਦਾ 'ਸਾਕੀ-ਸਾਕੀ' ਅਜਿਹੇ ਗੀਤ ਹਨ ਜਿਹਨਾਂ ਨੇ ਬਾਲੀਵੁੱਡ ਸੰਗੀਤ ਜਗਤ 'ਚ ਦਹਾਕਿਆਂ ਬੱਧੀ ਰਾਜ ਕੀਤਾ ਹੈ, ਅਤੇ ਸੰਗੀਤ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਇਹਨਾਂ ਗੀਤਾਂ ਦੀ ਕਾਮਯਾਬੀ 'ਚ ਸੁਖਵਿੰਦਰ ਸਿੰਘ ਦੀ ਅਵਾਜ਼ ਦੀ ਬਹੁਤ ਵੱਡੀ ਭੂਮਿਕਾ ਹੈ।
image From instagram
ਹੋਰ ਪੜ੍ਹੋ : ਗਾਇਕ ਸੁਖਵਿੰਦਰ ਸੁੱਖੀ ਨੂੰ ਵੱਡਾ ਸਦਮਾ, ਪਰਿਵਾਰ ਦੇ ਇਸ ਮੈਂਬਰ ਦਾ ਦਿਹਾਂਤ
ਫ਼ਿਲਮ 'ਸਲੱਮਡਾਗ ਮਿਲੀਅਨੇਅਰ' ਲਈ ਗਾਏ 'ਜੈ ਹੋ' ਗੀਤ ਨੇ ਸੁਖਵਿੰਦਰ ਸਿੰਘ ਦਾ ਨਾਂਅ ਅੰਤਰਰਾਸ਼ਟਰੀ ਪੱਧਰ ਤੱਕ ਚਮਕਾਇਆ।ਇਹਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਦੇ ਤਾਮਿਲ, ਤੇਲਗੂ, ਮਰਾਠੀ, ਕੰਨੜਾ ਭਾਸ਼ਾਵਾਂ ਵਿੱਚ ਗਾਏ ਗੀਤਾਂ ਦੀ ਸੂਚੀ ਵੀ ਬੜੀ ਲੰਮੀ ਹੈ, ਜਿਹਨਾਂ ਲਈ ਉਹਨਾਂ ਦੱਖਣ ਭਾਰਤ ਦੇ ਵੱਡੇ ਸੰਗੀਤਕਾਰਾਂ ਨਾਲ ਕੰਮ ਕੀਤਾ। ਆਪਣੀ ਵਿਲੱਖਣ ਗਾਇਕੀ ਲਈ ਸੁਖਵਿੰਦਰ ਸਿੰਘ ਸਰਬੋਤਮ ਪਿੱਠਵਰਤੀ ਪੁਰਸ਼ ਗਾਇਕ ਦਾ ਰਾਸ਼ਟਰੀ ਐਵਾਰਡ ਅਤੇ ਫ਼ਿਲਮ ਫ਼ੇਅਰ ਐਵਾਰਡ ਜਿੱਤ ਚੁੱਕੇ ਹਨ।
image from instagram
ਗਾਇਕੀ ਦੇ ਨਾਲ-ਨਾਲ ਸੁਖਵਿੰਦਰ ਸਿੰਘ 'ਹਿੰਦੁਸਤਾਨ ਕੀ ਕਸਮ', 'ਬਲੈਕ ਐਂਡ ਵਾਈਟ', 'ਹੱਲਾ ਬੋਲ' ਤੇ 'ਕੁਰੂਕਸ਼ੇਤਰ' ਤੋਂ ਇਲਾਵਾ ਅਨੇਕਾਂ ਫ਼ਿਲਮਾਂ ਸੰਗੀਤਕਾਰ ਵਜੋਂ ਵੀ ਆਪਣੇ ਜੌਹਰ ਦਿਖਾ ਚੁੱਕੇ ਹਨ। ਸੁਰਾਂ ਵਿੱਚ ਭਿੱਜੇ ਹੋਏ ਗੀਤ ਗਾਉਣ ਵਾਲੇ ਵਿਲੱਖਣ ਗਾਇਕ ਤੇ ਸੰਗੀਤਕਾਰ ਸੁਖਵਿੰਦਰ ਸਿੰਘ ਦੇ ਜਨਮਦਿਨ ਦੀਆਂ ਉਹਨਾਂ ਸਮੇਤ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਬਹੁਤ-ਬਹੁਤ ਮੁਬਾਰਕਾਂ।
View this post on Instagram