ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਚੱਲ ਰਹੇ ਐਲਬਮਾਂ ਦੇ ਦੌਰ ‘ਚ ਗਾਇਕ ਸੁੱਖ ਖਰੌੜ ਨੇ ਵੀ ਅਜਿਹੇ ਅੰਦਾਜ਼ ‘ਚ ਕਰਤਾ ਆਪਣੀ ਨਵੀਂ ਐਲਬਮ ਰਿਲੀਜ਼ ਦਾ ਐਲਾਨ, ਦਰਸ਼ਕਾਂ ਦੇ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਤੇ ਗਾਇਕ ਸੁੱਖ ਖਰੌੜ (Sukh Kharoud) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਅਕਸਰ ਹੀ ਫਨੀ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਹੁਤ ਹੀ ਮਜ਼ੇਦਾਰ ਵੀਡੀਓ ਸਾਂਝੀ ਕੀਤੀ ਹੈ।
image credit: instagram
ਹੋਰ ਪੜ੍ਹੋ : ਗਾਇਕ ਸਤਵਿੰਦਰ ਬੁੱਗਾ ਨੇ ਪੁਰਾਣੀ ਯਾਦ ਨੂੰ ਸਾਂਝਾ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਪੁੱਛਿਆ ਕਿਸ-ਕਿਸ ਨੂੰ ਯਾਦ ਹੈ ਇਹ ਐਲਬਮ
image credit: instagram
ਇਸ ਵੀਡੀਓ ‘ਚ ਉਹ ਕਹਿ ਰਹੇ ਨੇ ਜਿਵੇਂ ਕਿ ਸਭ ਜਾਣਦੇ ਐਲਬਮ ਦਾ ਦੌਰ ਮੁੜ ਤੋਂ ਆ ਗਿਆ ਹੈ । ਮੈਂ ਵੀ ਐਲਬਮ ਰਿਲੀਜ਼ ਕਰਨ ਲੱਗਿਆ ਆਂ...ਕੋਈ 10 ਗਾਣੇ, ਕੋਈ 20, ਕੋਈ 30, ਮੈਂ ਚਾਰ ਘੰਟੇ ਦੀ ਵੀਡੀਓ ਅਪਲੋਡ ਕਰ ਦੇਣੀਏ ਬੈਠ ਕੇ ਮੇਰਾ ਵਿਆਹ ਦੇਖੋ ਸਾਰੇ ਜਣੇ..’ । ਇਹ ਫਨੀ ਵੀਡੀਓ ਹਰ ਕਿਸੇ ਨੂੰ ਪਸੰਦ ਆ ਰਹੀ ਹੈ । ਵੱਡੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਤੇ ਹਾਸੇ ਵਾਲੇ ਇਮੋਜ਼ੀ ਤੇ ਕਮੈਂਟ ਪੋਸਟ ਕਰ ਚੁੱਕੇ ਨੇ। ਨਵੇਂ ਉਭਰਦੇ ਹੋਏ ਗਾਇਕ ਕਾਕਾ ਜੀ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
image credit: instagram
ਗਾਇਕ ਸੁੱਖ ਖਰੌੜ (Sukh Kharoud) ਜੋ ਕਿ ਇਸ ਸਾਲ ਫਰਵਰੀ ਮਹੀਨੇ ‘ਚ ਵਿਆਹ ਦੇ ਬੰਧਨ ‘ਚ ਬੱਝ ਗਏ ਸੀ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਜੇ ਗੱਲ ਕਰੀਏ ਸੁੱਖ ਖਰੌੜ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦਾ ਇੱਕ ਮਿਊਜ਼ਿਕ ਗਰੁੱਪ ਹੈ ਜਿਸ ਦਾ ਨਾਂਅ ‘ਦ ਲੈਂਡਰਸ’ ਹੈ । ‘ਦ ਲੈਂਡਰਸ’ ‘ਚ ਦੇਵੀ ਸਿੰਘ, ਗੁਰੀ ਸਿੰਘ ਅਤੇ ਸੁੱਖ ਖਰੌੜ ਦੀ ਤਿਕੜੀ ਗੀਤ ਗਾਉਂਦੀ ਹੈ । ਇਸ ਤਿਕੜੀ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ।
View this post on Instagram