ਗਾਇਕ ਸਿੱਧੂ ਮੂਸੇਵਾਲਾ ਨੇ ਵੀ ਐਮੀ ਵਿਰਕ ਦਾ ਕੀਤਾ ਸਮਰਥਨ, ਕਿਸਾਨ ਅੰਦੋਲਨ ਨੂੰ ਲੈ ਕੇ ਕਹੀ ਵੱਡੀ ਗੱਲ

ਪੰਜਾਬੀ ਇੰਡਸਟਰੀ ਦੇ ਹੋਰ ਸਿਤਾਰਿਆਂ ਵਾਂਗ ਸਿੱਧੂ ਮੂਸੇਵਾਲਾ (Sidhu Moosewala ) ਵੀ ਐਮੀ ਵਿਰਕ (Ammy Virk) ਦੇ ਸਮਰਥਨ ਵਿੱਚ ਅੱਗੇ ਆਇਆ ਹੈ ।ਸਿੱਧੂ ਮੂਸੇਵਾਲਾ ਨੇ ਵੀ ਐਮੀ ਵਿਰਕ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਤੇ ਇੱਕ ਸਟੋਰੀ ਸਾਂਝੀ ਕੀਤੀ ਹੈ । ਇਸ ਸਟੋਰੀ ਵਿੱਚ ਸਿੱਧੂ ਮੂਸੇਵਾਲਾ (Sidhu Moosewala ) ਨੇ ਆਪਣੇ ਪ੍ਰਸ਼ੰਸਕਾਂ ਤੇ ਉਹਨਾਂ ਲੋਕਾਂ ਨੂੰ ਪਿਆਰ ਨਾਲ ਰਹਿਣ ਤੇ ਨਫਰਤ ਨਾ ਫੈਲਾਉਣ ਦੀ ਅਪੀਲ ਕੀਤੀ ਹੈ, ਜਿਹੜੇ ਐਮੀ ਵਿਰਕ (Ammy Virk) ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ।
Pic Courtesy: Instagram
ਹੋਰ ਪੜ੍ਹੋ :
ਨਿਰਮਲ ਰਿਸ਼ੀ ਦਾ ਅੱਜ ਹੈ ਜਨਮ ਦਿਨ, ਮਲਕੀਤ ਸਿੰਘ ਰੌਣੀ ਸਣੇ ਕਈ ਕਲਾਕਾਰਾਂ ਨੇ ਦਿੱਤੀ ਵਧਾਈ
Pic Courtesy: Instagram
ਸਿੱਧੂ ਮੂਸੇਵਾਲਾ (Sidhu Moosewala ) ਨੇ ਲਿਖਿਆ ਹੈ ਕਿ ਕਿਸਾਨ ਅੰਦੋਲਨ ਦੀ ਜਿੱਤ ਤਾਂ ਹੀ ਹੋ ਸਕਦੀ ਹੈ, ਜੇਕਰ ਅਸੀਂ ਇਕੱਠੇ ਰਹਾਂਗੇ ਅਤੇ ਇਕਜੁੱਟ ਰਹਾਂਗੇ । ਜੇ ਅਸੀਂ ਆਪਣੇ ਹੀ ਲੋਕਾਂ ਦੀ ਆਲੋਚਨਾ ਕਰਨਾ ਸ਼ੁਰੂ ਕਰ ਦੇਵਾਂਗੇ, ਜੋ ਪਹਿਲੇ ਦਿਨ ਤੋਂ ਹੀ ਵਿਰੋਧ ਦਾ ਸਮਰਥਨ ਕਰ ਰਹੇ ਹਨ, ਤਾਂ ਅਸੀਂ ਬਾਹਰੀ ਲੋਕਾਂ ਤੋਂ ਸਾਡੇ ਦਰਦ ਨੂੰ ਸਮਝਣ ਅਤੇ ਸਹਾਇਤਾ ਦੇਣ ਦੀ ਉਮੀਦ ਕਿਵੇਂ ਕਰ ਸਕਦੇ ਹਾਂ ? ਸਿੱਧੂ (Sidhu Moosewala ) ਨੇ ਅੱਗੇ ਕਿਹਾ ਕਿ ਐਮੀ ਵਿਰਕ (Ammy Virk) ਹਮੇਸ਼ਾ ਕਿਸਾਨ ਅੰਦੋਲਨ ਦੇ ਨਾਲ ਰਹੇ ਹਨ ਅਤੇ ਭਵਿੱਖ ਵਿੱਚ ਵੀ ਸਾਡੇ ਨਾਲ ਰਹਿਣਗੇ ।
ਸਿੱਧੂ ਮੂਸੇਵਾਲਾ ਐਮੀ ਵਿਰਕ ਦੇ ਸਮਰਥਨ ਵਿੱਚ ਆਉਣ ਵਾਲਾ ਪਹਿਲਾ ਕਲਾਕਾਰ ਨਹੀਂ ਇਸ ਤੋਂ ਪਹਿਲਾਂ ਕਈ ਕਲਾਕਾਰਾਂ ਨੇ ਐਮੀ ਵਿਰਕ (Ammy Virk) ਦਾ ਸਮਰਥਨ ਕੀਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਐਮੀ ਵਿਰਕ ਦਾ ਇਸ ਲਈ ਵਿਰੋਧ ਹੋ ਰਿਹਾ ਹੈ ਕਿਉਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਕਿਸਾਨ ਵਿਰੋਧੀ ਕੰਪਨੀਆਂ ਨਾਲ ਫ਼ਿਲਮਾਂ ਤੇ ਗਾਣੇ ਬਣਾ ਰਿਹਾ ਹੈ ।