ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ (Shree Brar) ਇਨ੍ਹੀਂ ਦਿਨੀਂ ਬੰਦੀ ਸਿੰਘਾਂ ਨੂੰ ਲੈ ਕੇ ਰਿਲੀਜ਼ ਕੀਤੇ ਗਏ ਆਪਣੇ ਗੀਤ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਨੇ ਲਾਈਵ ਹੋ ਕੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਬੁਰੇ ਹਾਲਾਤਾਂ ਚੋਂ ਗੁਜ਼ਰਨਾ ਪੈ ਰਿਹਾ ਹੈ । ਉਨ੍ਹਾਂ ਨੇ ਲਾਈਵ ਦੌਰਾਨ ਕਿਹਾ ਕਿ ਮੈਂ ਦੱਸ ਨਹੀਂ ਸਕਦਾ ਕਿ ਮੈਂ ਕੀ ਕੁਝ ਬਰਦਾਸ਼ਤ ਕੀਤਾ ਹੈ ।
Image Source : Youtube
ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਮੁਮਤਾਜ ਦੇ ਨਾਲ ਆਏ ਨਜ਼ਰ, ਜਲਦ ਇੱਕ ਸ਼ੋਅ ‘ਚ ਇੱਕਠੇ ਆਉਣਗੇ ਨਜ਼ਰ
ਕਈ ਵਾਰ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼
ਸ਼੍ਰੀ ਬਰਾੜ ਨੇ ਇਸ ਲਾਈਵ ਦੇ ਦੌਰਾਨ ਦੱਸਿਆ ਕਿ ਸਾਲ ‘ਚ ਬਾਰਾਂ ਮਹੀਨੇ ਹੁੰਦੇ ਹਨ ਅਤੇ ਬਾਰਾਂ ਚੋਂ ਅੱਠ ਮਹੀਨਿਆਂ ਦੌਰਾਨ ਉਨ੍ਹਾਂ ਨੇ ਛੱਤ ਨੂੰ ਰੱਸਾ ਪਾਉਣ ਦੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਹਾਲਾਤ ਬਣ ਜਾਂਦੇ ਹਨ । ਇਸ ਤੋਂ ਇਲਾਵਾ ਇਸ ਲਾਈਵ ‘ਚ ਉਨ੍ਹਾਂ ਨੇ ਹੋਰ ਵੀ ਬਹੁਤ ਕੁਝ ਬੋਲਿਆ ਹੈ ।
ਹੋਰ ਪੜ੍ਹੋ : ਮਾਂ ਦੀ ਮੌਤ ਤੋਂ ਬਾਅਦ ਹੁਣ ਰਾਖੀ ਸਾਵੰਤ ਆਪਣੇ ਵਿਆਹ ਨੂੰ ਲੈ ਕੇ ਚਿੰਤਿਤ ਕਿਹਾ ‘ਮੇਰਾ ਵਿਆਹ ਖਤਰੇ ‘ਚ ਹੈ’
ਕਿਸਾਨ ਅੰਦੋਲਨ ਦੇ ਦੌਰਾਨ ਚਰਚਾ ‘ਚ ਆਏ ਸਨ ਸ਼੍ਰੀ ਬਰਾੜ
ਕਿਸਾਨ ਅੰਦੋਲਨ ਦੇ ਦੌਰਾਨ ਆਪਣੇ ਗੀਤ ‘ਕਿਸਾਨ ਐਂਥਮ’ ਦੇ ਕਾਰਨ ਸ਼੍ਰੀ ਬਰਾੜ ਚਰਚਾ ‘ਚ ਆਏ ਸਨ । ਇਸ ਦੌਰਾਨ ਉਨ੍ਹਾਂ ਕਿਸਾਨਾਂ ਦੀ ਹਿਮਾਇਤ ‘ਚ ਕਈ ਗੀਤ ਕੱਢੇ ਸਨ ਅਤੇ ਇਹ ਗੀਤ ਹਿੱਟ ਵੀ ਹੋਏ ਸਨ ਅਤੇ ਕਈ ਗੀਤਾਂ ਦੇ ਕਾਰਨ ਉਨ੍ਹਾਂ ਨੂੰ ਜੇਲ੍ਹ ‘ਚ ਵੀ ਸਮਾਂ ਬਿਤਾਉਣਾ ਪਿਆ ਸੀ ।
ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਹਾਲ ਹੀ ‘ਚ ਉਨ੍ਹਾਂ ਦਾ ਰੁਪਿੰਦਰ ਹਾਂਡਾ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੀਤ ਵੀ ਰਿਲੀਜ਼ ਹੋਇਆ ਹੈ ।
View this post on Instagram
A post shared by SHREE BRAR (MALWE DA RAJA) (@officialshreebrar)