ਅਲਫਾਜ਼ ਸਿੰਘ ਨੂੰ ਮਿਲਣ ਲਈ ਹਸਪਤਾਲ ਪਹੁੰਚੀ ਗਾਇਕਾ ਸ਼ਿਪਰਾ ਗੋਇਲ, ਸ਼ੇਅਰ ਕੀਤੀ ਤਸਵੀਰ

Shipra Goyal meet to Alfaaz Singh: ਕੁਝ ਦਿਨ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਅਲਫਾਜ਼ ਸਿੰਘ ਉੱਤੇ ਜਾਨਲੇਵਾ ਹਮਲਾ ਹੋਇਆ ਸੀ। ਇਸ ਦੇ ਚੱਲਦੇ ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ। ਹਾਲ ਹੀ ਵਿੱਚ ਗਾਇਕਾ ਸ਼ਿਪਰਾ ਗੋਇਲ, ਅਲਫਾਜ਼ ਸਿੰਘ ਨੂੰ ਮਿਲਣ ਹਸਪਤਾਲ ਪਹੁੰਚੀ।
ਦੱਸ ਦਈਏ ਕਿ ਅਲਫ਼ਾਜ਼ ਸਿੰਘ ਦੀ ਹਾਲਤ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਕਲਾਕਾਰ ਦੀ ਸਿਹਤ ਨਾਲ ਜੁੜੀ ਕੋਈ-ਨਾ-ਕੋਈ ਅਪਡੇਟ ਕਿਸੀ-ਨਾ-ਕਿਸੀ ਪਾਲੀਵੁੱਡ ਸਟਾਰ ਵੱਲੋਂ ਸ਼ੇਅਰ ਕੀਤੀ ਜਾਂਦੀ ਹੈ। ਹਾਲ ਹੀ 'ਚ ਗਾਇਕਾ ਸ਼ਿਪਰਾ ਗੋਇਲ ਅਲਫ਼ਾਜ਼ ਦਾ ਹਾਲ ਜਾਨਣ ਲਈ ਹਸਪਤਾਲ ਪਹੁੰਚੀ।
ਸ਼ਿਪਰਾ ਗੋਇਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਗਾਇਕ ਅਲਫਾਜ਼ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਸ਼ਿਪਰਾ ਨੇ ਲਿਖਿਆ, "Get well soon Sher, ਉਹ ਕੁਝ ਗੰਭੀਰ ਸੱਟਾਂ ਨਾਲ ਠੀਕ ਹੋ ਰਿਹਾ ਹੈ, ਪਰ ਉਹ ਜਲਦੀ ਹੀ ਵਾਪਸ ਆ ਜਾਵੇਗਾ। ਅਲਫਾਜ਼ ਨੂੰ ਬਚਾਉਣ ਲਈ ਵਾਹਿਗੁਰੂ ਦਾ ਧੰਨਵਾਦ ??"
Image Source : Instagram
ਇਸ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਲਫਾਜ਼ ਬੈਡ ਉੱਤੇ ਲੰਮੇਂ ਪਏ ਹੋਏ ਹਨ ਅਤੇ ਸ਼ਿਪਰਾ ਉਨ੍ਹਾਂ ਦੇ ਨੇੜੇ ਖੜ੍ਹੇ ਹੋ ਕੇ ਉਨ੍ਹਾਂ ਦਾ ਹਾਲ ਪੁੱਛਦੀ ਹੋਈ ਨਜ਼ਰ ਆ ਰਹੀ ਹੈ। ਅਲਫਾਜ਼ ਦੇ ਸਿਰ ਉੱਤੇ ਪੱਟੀ ਬੰਨੀ ਹੋਈ ਹੈ। ਸ਼ਿਪਰਾ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਦੇ ਸਾਹਮਣੇ ਆਉਣ ਮਗਰੋਂ ਅਲਫਾਜ਼ ਦੇ ਫੈਨਜ਼ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਲਈ ਦੁਆ ਕਰ ਰਹੇ ਹਨ।
ਇਸ ਤੋਂ ਇਲਾਵਾ ਅਦਾਕਾਰ ਅਤੇ ਗਾਇਕ ਐਮੀ ਵਿਰਕ ਨੇਂ ਵੀ ਆਪਣੇ ਇੰਸਟਾ ਸਟੋਰੀ ਉੱਤੇ ਅਲਫ਼ਾਜ਼ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਅਰਦਾਸ ਕੀਤੀ ਹੈ।
Image Source : Instagram
ਹੋਰ ਪੜ੍ਹੋ: ਫ਼ਿਲਮ 'ਆਦਿਪੁਰਸ਼' ਨੂੰ ਲੈ ਕੇ ਵਿਵਾਦ ਜਾਰੀ, ਰਾਮ ਮੰਦਰ ਦੇ ਪੁਜਾਰੀ ਨੇ ਫ਼ਿਲਮ 'ਤੇ ਤੁਰੰਤ ਬੈਨ ਲਾਉਣ ਦੀ ਕੀਤੀ ਮੰਗ
ਦੱਸਣਯੋਗ ਹੈ ਕਿ ਕਲਾਕਾਰ ਅਲਫ਼ਾਜ਼ ਸਿੰਘ ਆਪਣੇ ਗੀਤ ਹਾਏ ਮੇਰਾ ਦਿਲ ਤੋਂ ਕਾਫੀ ਮਸ਼ਹੂਰ ਹੋਏ ਸੀ। ਇਸ ਗੀਤ ਵਿੱਚ ਹਨੀ ਸਿੰਘ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ ਸੀ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਦਾ ਬੇਹੱਦ ਪਿਆਰ ਮਿਲਿਆ। ਅਲਫਾਜ਼ ਭਲੇ ਹੀ ਲਾਈਮਲਾਈਟ ਤੋਂ ਦੂਰ ਹਨ ਪਰ ਉਹ ਆਪਣੀ ਗੀਤ ਲਿਖਣ ਦੀ ਕਲਾ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾ ਚੁੱਕੇ ਹਨ। ਬੀਤੇ ਦਿਨੀਂ ਇੱਕ ਰੇਸਤਰਾਂ ਵਿੱਚ ਮਾਮੂਲੀ ਝੜਪ ਤੋਂ ਬਾਅਦ ਇੱਕ ਅਣਜਾਣ ਵਿਅਕਤੀ ਵੱਲੋਂ ਉਨ੍ਹਾਂ 'ਤੇ ਜਾਨਲੇਵਾ ਹਮਲਾ ਹੋਇਆ ਸੀ।
View this post on Instagram