ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਆਪਣੇ ਗੀਤਾਂ ਦੇ ਨਾਲ ਆਪਣੀ ਬੇਬਾਕੀ ਦੇ ਨਾਲ ਆਪਣੀ ਗੱਲ ਸਭ ਅੱਗੇ ਰੱਖਣ ਦੇ ਲਈ ਵੀ ਜਾਣੇ ਜਾਂਦੇ ਨੇ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਪਿਛਲੇ ਛੇ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਕਿਸਾਨਾਂ ਵੱਲੋਂ ਸੰਘਰਸ਼ ਪ੍ਰਦਰਸ਼ਨ ਕਰਦੇ ਹੋਏ । ਦਿੱਲੀ ਦੀਆਂ ਬਰੂਹਾਂ ਉੱਤੇ ਕਿਸਾਨ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ।
image source- instagram
ਹੋਰ ਪੜ੍ਹੋ : ਕਿਮੀ ਵਰਮਾ ਨੇ ਸਾਂਝੀ ਕੀਤੀ ਆਪਣੀ ਧੀਆਂ ਦੀ ਖਾਸ ਤਸਵੀਰ, ਕੁਝ ਮਹੀਨੇ ਪਹਿਲਾ ਹੀ ਦੂਜੀ ਧੀ ਦਾ ਪਹਿਲਾ ਬਰਥਡੇਅ ਕੀਤਾ ਸੀ ਸੈਲੀਬ੍ਰੇਟ
:ਦੇਸੀ ਕਰਿਊ ਵਾਲਿਆਂ ਨੇ ਪੰਜਾਬੀ ਮਿਊਜ਼ਿਕ ਨੂੰ ਪਹੁੰਚਾਇਆ ਵੱਖਰੇ ਮੁਕਾਮ ‘ਤੇ, ਇੰਟਰਨੈਸ਼ਨਲ ਗਾਇਕ Jubel ਦੇ ਨਵੇਂ ਗੀਤ ‘Weekend Vibe’ ‘ਚ ਮਿਲਾਏ ਸੁਰ, ਦੇਖੋ ਵੀਡੀਓ
image source- instagram
ਜਿਸ ਕਰਕੇ ਕਿਸਾਨਾਂ ਨੂੰ ਬਹੁਤ ਵੱਡੀ ਗਿਣਤੀ 'ਚ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਜਿਸ ਕਰਕੇ ਸਰਕਾਰ ਆਪਣੀ ਗਲਤ ਰਣਨੀਤੀਆਂ ਦਾ ਪ੍ਰਯੋਗ ਕਰਦੇ ਹੋਏ ਕਿਸਾਨਾਂ ਦੀ ਮਦਦ ਕਰਨ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਕਿਸਾਨਾਂ ਦੀ ਸਹਾਇਤਾ ਕਰਨ ਵਾਲੇ ਇੱਕ ਵੀਰ ਰਾਮ ਸਿੰਘ ਰਾਣਾ ਨੂੰ ਸਰਕਾਰ ਵੱਲੋਂ ਪ੍ਰੇਸ਼ਾਨ ਕਰਦੇ ਹੋਏ ਉਸਦੇ ਹੋਟਲ ਅੱਗੇ ਸੜਕ ਨੂੰ ਬੰਦ ਕਰ ਦਿੱਤਾ ਹੈ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਗਾਇਕ ਰਣਜੀਤ ਬਾਵਾ ਨੇ ਪੋਸਟ ਪਾ ਕੇ ਇਸ ਵੀਰ ਦੀ ਸਹਾਇਤਾ ਕਰਨ ਦੇ ਲਈ ਕਿਹਾ ਹੈ।
image source- instagram
ਉਨ੍ਹਾਂ ਨੇ ਪੋਸਟ ਪਾਉਂਦੇ ਹੋਏ ਲਿਖਿਆ ਹੈ- ‘ਰਾਮ ਸਿੰਘ ਰਾਣਾ ਜੀ, ਜਿਨ੍ਹਾਂ ਨੇ ਆਪਣੀ ਸਰਹੱਦ 'ਤੇ ਸਥਿਤ ਗੋਲਡਨ ਹੱਟ ਹੋਟਲ ਨੂੰ ਕਿਸਾਨਾਂ ਦੀ ਸੇਵਾ ਲਈ ਸੌਂਪਿਆ ਹੈ, ਉਹ ਤਿੰਨੇ ਬਾਰਡਰਾਂ ਤੇ ਲਗਾਤਾਰ 7 ਮਹੀਨੇ ਤੋਂ ਪਾਣੀ ਦੁੱਧ ਅਤੇ ਲੰਗਰ ਦੀ ਸੇਵਾ ਕਿਸਾਨਾਂ ਲਈ ਨਿਭਾ ਰਹੇ ਨੇ ਰਾਮ ਸਿੰਘ ਰਾਣਾ ਦਾ ਕੁਰੂਕਸ਼ੇਤਰ ਵਿਚ ਇਕ ਦੂਜਾ ਹੋਟਲ ਹੈ ਸਰਕਾਰ ਨੇ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਹੈ, ਇਸ ਨੂੰ ਤੁਰੰਤ ਖੋਲ੍ਹਿਆ ਜਾਣਾ ਚਾਹੀਦਾ ਹੈ...’
image source-facebook
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਸਾਰੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਰਾਮ ਸਿੰਘ ਰਾਣਾ ਜੀ ਦਾ ਸਾਥ ਦੇਣ ਤਾਂ ਜੋ ਉਸ ਹੋਟਲ ਦਾ ਰਸਤਾ ਜਲਦੀ ਖੋਲ੍ਹਿਆ ਜਾ ਸਕੇ ?plz share this’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰ ਰਹੇ ਨੇ । ਇਸ ਪੋਸਟ ਨੂੰ 4.3k ਤੋਂ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ। ਦੱਸ ਦਈਏ ਰਣਜੀਤ ਬਾਵਾ ਕਈ ਕਿਸਾਨੀ ਗੀਤ ਵੀ ਗਾ ਚੁੱਕੇ ਨੇ।