ਮਰਹੂਮ ਗਾਇਕ ਰਾਜ ਬਰਾੜ ਦੀ ਧੀ ਇਸ ਦਿਨ ਦਾ ਬੇਸਬਰੀ ਨਾਲ ਕਰ ਰਹੀ ਸੀ ਇੰਤਜ਼ਾਰ, ਹੁਣ ਪਿਤਾ ਦੇ ਇਸ ਸੁਫ਼ਨੇ ਨੂੰ ਕਰਨ ਜਾ ਰਹੀ ਪੂਰਾ
Shaminder
May 15th 2020 05:50 PM
ਗਾਇਕੀ ਅਤੇ ਮਾਡਲਿੰਗ ਦੇ ਖੇਤਰ ‘ਚ ਆਉਣ ਤੋਂ ਬਾਅਦ ਹੁਣ ਮਰਹੂਮ ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਅਦਾਕਾਰੀ ਦੇ ਖੇਤਰ ‘ਚ ਨਿੱਤਰਨ ਜਾ ਰਹੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਆਪਣੀ ਫ਼ਿਲਮ ਦਾ ਅਨਾਊਂਸਮੈਂਟ ਪੋਸਟਰ ਵੀ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿ “ਬਾਬਾ ਜੀ ਦੇ ਆਸ਼ੀਰਵਾਦ ਨਾਲ ਤੁਹਾਡੇ ਅੱਗੇ ਪੇਸ਼ ਕਰ ਰਹੀ ਹਾਂ ਆਪਣੀ ਫ਼ਿਲਮ ਦਾ ਅਨਾਊਂਸਮੈਂਟ ਪੋਸਟਰ, ਜਿਸ ‘ਚ ਮੈਂ ਲੀਡ ਰੋਲ ਨਿਭਾ ਰਹੀ ਹਾਂ ।