'ਰੁੱਸੀ ਤੇਰੇ ਨਾਲ' ਨੂੰ ਸਰੋਤਿਆਂ ਦਾ ਮਿਲ ਰਿਹਾ ਹੁੰਗਾਰਾ ,ਪ੍ਰੀਤ ਹਰਪਾਲ ਨੇ ਵੀ ਦਿੱਤੀ ਵਧਾਈ 

By  Shaminder September 8th 2018 11:27 AM

ਹੈਪੀ ਬੋਪਾਰਾਏ Happiee Boparai ਦਾ ਇੱਕ ਗੀਤ Song 'ਰੁੱਸੀ ਤੇਰੇ ਨਾਲ' ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਦੇ ਇੱਕ ਵੀਡਿਓ ਨੂੰ ਗਾਇਕ ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ਅਤੇ ਹੈਪੀ ਬੋਪਾਰਾਏ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਨੇ । ਇਸ ਗੀਤ ਨੂੰ ਜੱਸੀ ਐਕਸ ਨੇ ਸੰਗੀਤਬੱਧ ਕੀਤਾ ਹੈ ਜਦਕਿ ਇਸ ਗੀਤ ਦੇ ਬੋਲ ਲਿਖੇ ਨੇ ਕਾਬਲ ਸਰੂਪਵਾਲੀ ਨੇ ।

https://www.instagram.com/p/BndWV32ABU8/?hl=en&taken-by=preet.harpal

ਉੱਥੇ ਹੀ ਵੀਡਿਓ ਤੇਜ਼ੀ ਸੰਧੂ ਨੇ ਬਣਾਇਆ ਹੈ ।ਜਿਵੇਂ ਕਿ ਇਸ ਗੀਤ ਦਾ ਥੀਮ ਹੈ ,ਰੁੱਸਣਾ ਮਨਾਉਣਾ। ਜੀ ਹਾਂ ਰੁੱਸਣਾ ਮਨਾਉਣਾ ਇਸ ਜ਼ਿੰਦਗੀ 'ਚ ਚੱਲਦਾ ਰਹਿੰਦਾ ਹੈ ਅਤੇ ਇਸ ਗੀਤ 'ਚ ਵੀ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਪਰ ਮੁਸ਼ਕਿਲ ਉਦੋਂ ਹੋ ਜਾਂਦਾ ਹੈ ਪਤੀ ਪਤਨੀ ਵਿਚਕਾਰ ਤਕਰਾਰ ਚੱਲਦੀ ਹੈ ਅਤੇ ਇਹ ਤਕਰਾਰ ਕਈ ਵਾਰ ਬੇਵਜ੍ਹਾ ਇੱਕ ਦੂਜੇ ਨੂੰ ਅਣਗੌਲਿਆ ਕਰਨ ਦਾ ਕਾਰਨ ਬਣ ਜਾਂਦੀ ਹੈ ।

Preet Harpal

ਬਿਨਾਂ ਕਿਸੇ ਕਾਰਨ ਦੀ ਤਕਰਾਰ ਅਤੇ ਇੱਕ ਦੂਜੇ ਨੂੰ ਅੱਖੋਂ ਪਰੋਖੇ ਕਰਨ ਦੀ ਆਦਤ ਕਾਰਨ  ਜ਼ਿੰਦਗੀ ਦੇ ਕਈ ਅਹਿਮ ਪਲ ਵੀ ਅਸੀਂ ਭੁੱਲ ਜਾਂਦੇ ਹਾਂ ।ਇਨ੍ਹਾਂ ਰੋਸਿਆਂ 'ਚ ਵੀ ਪਿਆਰ ਕਿਵੇਂ ਜਤਾਈਦਾ ਹੈ । ਇਸ ਗੀਤ 'ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ਗੀਤ ਨੂੰ ਜਿੰਨੀ ਸੰਜ਼ੀਦਗੀ ਨਾਲ ਹੈਪੀ ਬੋਪਾਰਾਏ ਨੇ ਗਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਸ ਤੋਂ ਵੀ ਵਧੀਆ ਕੋਸ਼ਿਸ਼ ਕੀਤੀ ਗਈ ਹੈ ਇਸ ਗੀਤ ਦੇ ਫਿਲਮਾਂਕਣ 'ਤੇ ਜਿਸ ਨੂੰ ਤੇਜ਼ੀ ਸੰਧੂ ਨੇ ਬਹੁਤ ਹੀ ਖੂਬਸੂਰਤੀ ਨਾਲ ਸ਼ੰਗਾਰਨ ਦੀ ਕੋਸ਼ਿਸ ਕੀਤੀ ਹੈ । ਪ੍ਰੀਤ ਹਰਪਾਲ ਨੇ ਵੀ ਹੈਪੀ ਬੋਪਾਰਾਏ ਨੂੰ ਇਸ ਗੀਤ ਲਈ ਵਧਾਈ ਦਿੱਤੀ ਹੈ ।

Related Post