ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਨੂੰ ਛੇ ਮਹੀਨੇ ਪੂਰੇ ਹੋ ਗਏ ਹਨ । ਇਸ ਮੌਕੇ ‘ਤੇ ਨੇਹਾ ਕੱਕੜ ਨੇ
ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਬਹੁਤ ਹੀ ਪਿਆਰੀ ਜਿਹੀ ਪੋਸਟ ਸਾਂਝੀ ਕਰਦੇ ਹੋਏ ਕੁਝ ਤਸਵੀਰਾਂ
ਰੋਹਨਪ੍ਰੀਤ ਦੇ ਨਾਲ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਨੇਹਾ ਕੱਕੜ ਨੇ ਵਿਆਹ
ਦੇ ਛੇ ਮਹੀਨੇ ਪੂਰੇ ਹੋਣ ‘ਤੇ ਰੋਹਨਪ੍ਰੀਤ ਪ੍ਰਤੀ ਆਪਣਾ ਪਿਆਰ ਜਤਾਇਆ ਹੈ ।
Image From Neha Kakkar's Instagram
ਹੋਰ ਪੜ੍ਹੋ : ਇਹ ਤਸਵੀਰ ਹੈ ਪੰਜਾਬ ਦੀ ਪ੍ਰਸਿੱਧ ਗਾਇਕਾ ਦੀ, ਕੀ ਤੁਸੀਂ ਪਛਾਣਿਆ ਕੌਣ ਹਨ ਇਹ !
Image From Neha Kakkar's Instagram
ੳੇੁਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਹਰ ਇੱਕ ਦਿਨ ਉਹ ਮੇਰਾ ਦਿਲ ਜਿੱਤਦਾ ਹੈ, ਉਹ ਮੇਰੇ ਨਾਲ ਹੋਰ ਵੀ ਜ਼ਿਆਦਾ ਪਿਆਰ ‘ਚ ਪੈ ਜਾਂਦਾ ਹੈ। ਹਰ ਰੋਜ਼ ਉਹ ਕਹਿੰਦਾ ਹੈ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ ।
Image From Neha Kakkar's Instagram
ਪਰ ਮੈਂ ਇਹ ਕਹਿਣਾ ਚਾਹੁੰਦੀ ਹੈ ਕਿ ਮੈਂ ਹੋਰ ਵੀ ਜ਼ਿਆਦਾ ਉਸ ਨੂੰ ਪਿਆਰ ਕਰਦੀ ਹਾਂ’। ਰੋਹਨਪ੍ਰੀਤ ਸਿੰਘ ਤੁਸੀਂ ਸੱਚਮੁੱਚ ਬਿਹਤਰੀਨ ਪਤੀ ਹੋ । ਮੈਂ ਸੱਚਮੁੱਚ ਬਹੁਤ ਖੁਸ਼ਕਿਸਮਤ ਹਾਂ ।
View this post on Instagram
A post shared by Neha Kakkar (Mrs. Singh) (@nehakakkar)
ਹੈਪੀ 6 ਮਹੀਨੇ ਮੇਰੀ ਜ਼ਿੰਦਗੀ’ ।ਦੱਸ ਦਈਏ ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਬੀਤੇ ਸਾਲ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਹਾਜ਼ਰੀ ਲਵਾਈ ਸੀ ।