ਮੀਕਾ ਸਿੰਘ ਦੀ ਯੌਨ ਉਤਪੀੜਨ ਮਾਮਲੇ 'ਚ ਕੋਰਟ 'ਚ ਹੋਵੇਗੀ ਪੇਸ਼ੀ , ਦੁਬਈ ਪੁਲਿਸ ਨੇ ਕੀਤਾ ਸੀ ਗ੍ਰਿਫਤਾਰ

ਮੀਕਾ ਸਿੰਘ ਦੀ ਯੌਨ ਉਤਪੀੜਨ ਦੇ ਮਾਮਲੇ 'ਚ ਕੋਰਟ 'ਚ ਹੋਵੇਗੀ ਪੇਸ਼ੀ , ਦੁਬਈ ਪੁਲਿਸ ਨੇ ਕੀਤਾ ਸੀ ਗ੍ਰਿਫਤਾਰ , ਮੀਕਾ ਸਿੰਘ ਨੂੰ ਦੇਰ ਰਾਤ 11.30 ਵਜੇ ਭਾਰਤੀ ਐਮਬੇਂਸੀ ਨੇ ਨੇ ਰਿਹਾ ਕਰਵਾ ਲਿਆ ਹੈ। ਮੀਡੀਆ ਰਿਪੋਟਾਂ ਮੁਤਾਬਿਕ ਮੀਕਾ ਸਿੰਘ ਦੀ ਅੱਜ ਸ਼ੈਕਸ਼ੂਅਲ ਹਿਰਾਸਮੈਂਟ ਕੇਸ 'ਚ ਕੋਰਟ 'ਚ ਪੇਸ਼ੀ ਹੈ। ਮੀਕਾ ਸਿੰਘ ਨੂੰ ਦੁਬਈ 'ਚੋਂ ਡਿਟੇਨ ਕਰ ਦਿੱਤਾ ਗਿਆ ਹੈ। ਦੱਸ ਦਈਏ ਫੇਮਸ ਬਾਲੀਵੁੱਡ ਸਿੰਗਰ ਮੀਕਾ ਸਿੰਘ ਨੂੰ ਦੁਬਈ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਮੀਕਾ ਉੱਤੇ 17 ਸਾਲ ਦਾ ਇੱਕ ਬਰਾਜੀਲਿਅਨ ਲੜਕੀ ਨੇ ਯੋਨ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ। ਬਰਾਜੀਲਿਅਨ ਨੈਸ਼ਨਲ ਨੇ ਮੀਕਾ ਦੇ ਖਿਲਾਫ ਸ਼ਿਕਾਇਤ ਕੀਤੀ ਸੀ। ਆਰੋਪ ਲਗਾਉਣ ਵਾਲੀ ਵਾਲੀ ਲੜਕੀ ਪੇਸ਼ੇ ਤੋਂ ਮਾਡਲ ਦੱਸੀ ਜਾ ਰਹੀ ਹੈ।
ਮੀਕਾ ਸਿੰਘ ਨੂੰ ਬੁੱਧਵਾਰ ਦੀ ਰਾਤ ਤਿੰਨ ਵਜੇ ਪੁਲਿਸ ਨੇ ਗਿਰਫਤਾਰ ਕੀਤਾ। ਲੜਕੀ ਨੇ ਮੀਕਾ ਉੱਤੇ ਇਲਜ਼ਾਮ ਲਗਾਏ ਹਨ ਕਿ ਉਹ ਉਹਨਾਂ ਨੂੰ ਅਸ਼ਲੀਲ ਤਸਵੀਰਾਂ ਭੇਜਦੇ ਸਨ। ਮੀਕਾ ਆਪਣੇ ਸਿੰਗਿੰਗ ਪਰਫਾਰਮੈਂਸ ਦੇ ਸਿਲਸਿਲੇ 'ਚ ਦੁਬਈ 'ਚ ਹਨ। ਦੁਬਈ ਪੁਲਿਸ ਨੇ ਇਸ ਗੱਲ ਦੀ ਪੁਸ਼ਟਿ ਕੀਤੀ ਹੈ ਕਿ ਉਨ੍ਹਾਂ ਨੇ ਮੀਕਾ ਨੂੰ ਹਿਰਾਸਤ 'ਚ ਲਿਆ ਹੈ। ਮੀਕਾ ਸਿੰਘ ਦੇ ਦੋਸਤ ਵੀ ਉਨ੍ਹਾਂ ਨੂੰ ਰਿਹਾ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਹੋਰ ਪੜ੍ਹੋ : ਜਾਣੋ ਸੋਨਾਲੀ ਬੇਂਦਰੇ ਨੇ ਦੇਸ਼ ਵਾਪਸੀ ਤੋਂ ਬਾਅਦ ਸਭ ਤੋਂ ਪਹਿਲਾਂ ਕਿਸ ਨੂੰ ਗਲੇ ਲਗਾਇਆ
ਇਸ ਸਾਲ ਮਾਰਚ 'ਚ ਪੰਜਾਬ ਦੀ ਪਟਿਆਲਾ ਕੋਰਟ ਨੇ ਮੀਕੇ ਦੇ ਭਰਾ ਦਲੇਰ ਮਹਿੰਦੀ ਨੂੰ ਮਨੁੱਖ ਤਸਕਰੀ ( ਕਬੂਤਰਬਾਜੀ ) ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਸੀ। ਉਨ੍ਹਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ ਸੀ। ਮਹਿੰਦੀ ਨੂੰ ਦੋ ਸਾਲ ਦੀ ਕੋਰਟ ਵੱਲੋਂ ਸਜ਼ਾ ਸੁਣਾਈ ਗਈ ਹੈ। ਸਜ਼ਾ ਦੇ ਐਲਾਨ ਦੇ ਬਾਅਦ ਹੀ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ।ਹਾਲਾਂਕਿ , ਕੁੱਝ ਹੀ ਦੇਰ ਬਾਅਦ ਉਨ੍ਹਾਂ ਨੂੰ ਬੇਲ ਵੀ ਮਿਲ ਗਈ ਸੀ।