ਗਾਇਕ ਮਾਸਟਰ ਸਲੀਮ ਬਣੇ ਡਾਕਟਰ ਸਲੀਮ ਸ਼ਹਿਜ਼ਾਦਾ, ਸੰਗੀਤ ਦੇ ਖੇਤਰ ‘ਚ ਹਾਸਿਲ ਕੀਤੀ ਡਾਕਟਰੇਟ ਦੀ ਡਿਗਰੀ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ
Lajwinder kaur
December 7th 2021 04:52 PM --
Updated:
December 7th 2021 04:54 PM
ਪੰਜਾਬੀ ਸੰਗੀਤ ਜਗਤ ਦੇ ਨਾਮੀ ਗਾਇਕ ਮਾਸਟਰ ਸਲੀਮ (master Saleem) ਪੰਜਾਬੀ ਇੰਡਸਟਰੀ ਦਾ ਉਹ ਚਮਕਦਾ ਸਿਤਾਰਾ ਹੈ ਜਿਸ ਨੇ ਬਚਪਨ ਵਿੱਚ ਹੀ ਸੁਰਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ । ਉਸਤਾਦ ਪੂਰਨ ਸ਼ਾਹ ਕੋਟੀ ਦੇ ਬੇਟਾ ਹੋਣ ਕਰਕੇ ਮਾਸਟਰ ਸਲੀਮ ਨੇ ਮਹਿਜ਼ ਛੇ ਸਾਲ ਦੀ ਉਮਰ ਵਿੱਚ ਹੀ ਸੰਗੀਤ ਦੀ ਵਿੱਦਿਆ ਲੈਣੀ ਸ਼ੁਰੂ ਕਰ ਦਿੱਤੀ ਸੀ । ਤੁਸੀਂ ਜਾਣਕੇ ਹੈਰਾਨ ਹੋਵੋਗੇ ਕਿ 10 ਸਾਲ ਦੀ ਉਮਰ ਵਿੱਚ ਮਾਸਟਰ ਸਲੀਮ ਦੀ ਪਹਿਲੀ ਕੈਸੇਟ ‘ਚਰਖੇ ਦੀ ਘੂਕ’ ਰਿਲੀਜ਼ ਹੋਈ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਮਾਸਟਰ ਸਲੀਮ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ।