ਦੂਜਿਆਂ 'ਚ ਕਮੀਆਂ ਕੱਢਣ ਵਾਲਿਆਂ ਨੂੰ ਸ਼ਾਇਰੀ ਰਾਹੀਂ ਲਖਵਿੰਦਰ ਵਡਾਲੀ ਦੀ ਨਸੀਹਤ
ਦੂਜਿਆਂ 'ਚ ਕਮੀਆਂ ਕੱਢਣ ਵਾਲਿਆਂ ਨੂੰ ਸ਼ਾਇਰੀ ਰਾਹੀਂ ਲਖਵਿੰਦਰ ਵਡਾਲੀ ਦੀ ਨਸੀਹਤ : ਸੰਗੀਤਕ ਘਰਾਣੇ ਦੇ ਵਾਰਿਸ ਲਖਵਿੰਦਰ ਵਡਾਲੀ ਜਿਹੜੇ ਆਪਣੀ ਸ਼ਾਨਦਾਰ ਅਤੇ ਸਾਫ ਸੁਥਰੀ ਗਾਇਕੀ ਨਾਲ ਤਾਂ ਪ੍ਰਸੰਸ਼ਕਾਂ ਦਾ ਦਿਲ ਜਿੱਤਦੇ ਹਨ ਪਰ ਸ਼ੋਸ਼ਲ ਮੀਡੀਆ 'ਤੇ ਸ਼ਾਇਰੀ ਰਾਹੀਂ ਬੜਾ ਹੀ ਪਿਆਰਾ ਸੰਦੇਸ਼ ਵੀ ਦੇ ਰਹੇ ਹਨ। ਲਖਵਿੰਦਰ ਵਡਾਲੀ ਨੇ ਸ਼ੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਉਹ ਖ਼ੂਬਸੂਰਤ ਸ਼ਾਇਰੀ ਦੇ ਬੋਲ ਸਾਂਝੇ ਕਰ ਰਹੇ ਹਨ। ਇਸ ਸ਼ਾਇਰੀ ਰਾਹੀਂ ਉਹ ਕਹਿ ਰਹੇ ਹਨ ਕਿ ਜਿਹੜੇ ਲੋਕ ਦੂਜਿਆਂ 'ਤੇ ਉਂਗਲਾਂ ਚੁੱਕਦੇ ਹਨ ਉਹਨਾਂ ਨੂੰ ਆਪਣੇ ਵੱਲ ਵੀ ਧਿਆਨ ਦੇਣ ਦੀ ਜ਼ਰੂਰ ਹੈ। ਜਿਹੜੇ ਦੂਜਿਆਂ ਨੂੰ ਬੁਰਾ ਕਹਿੰਦੇ ਹਨ ਉਹਨਾਂ ਨੂੰ ਆਪਣੇ ਅੰਦਰ ਵੀ ਝਾਤ ਮਾਰਨੀ ਚਾਹੀਦੀ ਹੈ।
View this post on Instagram
Arrz kitta.. Sunke zra. #lakhwinderwadali
ਹੋਰ ਵੇਖੋ : ਮੁੰਬਈ ਦੀਆਂ ਸੜਕਾਂ 'ਤੇ ਆਟੋ ਦੀ ਸਵਾਰੀ ਦੇ ਨਜ਼ਾਰੇ ਲੈ ਰਹੇ ਨੇ ਕਰਮਜੀਤ ਅਨਮੋਲ, ਦੇਖੋ ਵੀਡੀਓ
ਉਹਨਾਂ ਦੇ ਇਸ ਵੀਡੀਓ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਆਪਣੀ ਸੁਰੀਲੀ ਅਵਾਜ਼ 'ਚ ਬਹੁਤ ਸਾਰੇ ਸੁਪਰਹਿੱਟ ਗੀਤ ਦੇਣ ਵਾਲੇ ਲਖਵਿੰਦਰ ਵਡਾਲੀ ਇਹਨਾਂ ਸੱਤਰਾਂ ਨਾਲ ਇੱਕ ਵਧੀਆ ਸੰਦੇਸ਼ ਸਮਾਜ ਨੂੰ ਦੇ ਰਹੇ ਹਨ। ਥੋੜੇ ਸਮਾਂ ਪਹਿਲਾਂ ਹੀ ਲਖਵਿੰਦਰ ਵਡਾਲੀ ਆਪਣਾ ਨਵਾਂ ਗੀਤ ਤਮੰਨਾ ਲੈ ਕੇ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋਏ ਸੀ ਜਿਸ ਨੂੰ ਬਹੁਤ ਪਸੰਦ ਕੀਤਾ ਗਿਆ ਹੈ।