ਦੇਖੋ ਵੀਡੀਓ : ਕੌਰ ਬੀ ਆਪਣੇ ਨਵੇਂ ਕਿਸਾਨੀ ਗੀਤ “ਨਿਸ਼ਾਨ ਝੂਲਦੇ” ਦੇ ਨਾਲ ਹੋਈ ਦਰਸ਼ਕਾਂ ਦੇ ਰੁਬਰੂ, ਪੰਜਾਬੀਆਂ ਦੀ ਦਲੇਰੀ ਤੇ ਅਣਖਾਂ ਨੂੰ ਕੀਤਾ ਬਿਆਨ
Lajwinder kaur
December 31st 2020 10:27 AM --
Updated:
December 31st 2020 11:32 AM
ਪੰਜਾਬੀ ਗਾਇਕਾ ਕੌਰ ਬੀ ਜੋ ਕਿ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ ਕਿਸਾਨੀ ਗੀਤ 'ਨਿਸ਼ਾਨ ਝੂਲਦੇ' (Nishan Jhulde) ਦੇ ਨਾਲ ਬਿਆਨ ਕਰ ਰਹੇ ਨੇ ਪੰਜਾਬੀਆਂ ਦੇ ਅਣਖਾਂ ਤੇ ਦਲੇਰੀਆਂ ਨੂੰ ।

ਇਸ ਜੋਸ਼ੀਲੇ ਗੀਤ ਨੂੰ ਕੌਰ ਬੀ ਨੇ ਆਪਣੀ ਦਮਦਾਰ ਆਵਾਜ਼ ‘ਚ ਗਾਇਆ ਹੈ । ਗੀਤ ਦੇ ਬੋਲ ਸੁੱਖ ਸੰਧੂ ਨੇ ਲਿਖੇ ਨੇ ਤੇ ਮਿਊਜ਼ਿਕ Beat Inspector ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਟੀਮ ਕੌਰ ਬੀ ਵੱਲੋਂ ਤਿਆਰ ਕੀਤਾ ਗਿਆ ਹੈ । ਕੌਰ ਬੀ ਵੀ ਦਿੱਲੀ ਕਿਸਾਨੀ ਅੰਦੋਲਨ ਚ ਆਪਣੀ ਹਾਜ਼ਰੀ ਲਗਾ ਚੁੱਕੀ ਹੈ । ਉਹ ਸੋਸ਼ਲ ਮੀਡੀਆ ਦੇ ਰਾਹੀਂ ਵੀ ਕਿਸਾਨਾਂ ਦੇ ਹੱਕਾਂ ਲਈ ਪੋਸਟਾਂ ਪਾਉਂਦੇ ਰਹਿੰਦੇ ਨੇ ।

ਦੱਸ ਦਈਏ ਦੇਸ਼ ਦਾ ਅਨੰਦਾਤਾ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀ ਸਰਹੱਦਾਂ ਉੱਤੇ ਬੈਠਾ ਸ਼ਾਂਤਮਈ ਢੰਗ ਦੇ ਪ੍ਰਦਰਸ਼ਨ ਕਰ ਰਿਹਾ ਹੈ । ਕਿਸਾਨਾਂ ਦੀ ਇੱਕ ਹੀ ਮੰਗ ਹੈ ਕਿ ਇਨ੍ਹਾਂ ਮਾਰੂ ਖੇਤੀ ਬਿੱਲਾਂ ਨੂੰ ਰੱਦ ਕੀਤਾ ਜਾਵੇ

View this post on Instagram