ਕਮੀਆਂ ਗਿਨਵਾਉਣ ਵਾਲਿਆਂ ਨੂੰ ਕਮਲਹੀਰ ਨੇ ਇਸ ਤਰ੍ਹਾਂ ਦਿੱਤਾ ਜਵਾਬ, ਵੀਡੀਓ ਕੀਤਾ ਸਾਂਝਾ

By  Shaminder May 8th 2020 01:18 PM

ਗਾਇਕ ਕਮਲਹੀਰ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਚੰਗੇ ਅਤੇ ਮਾੜੇ ‘ਚ ਫਰਕ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ । ਵੀਡੀਓ ‘ਚ ਕਮਲਹੀਰ ਬੋਲ ਰਹੇ ਨੇ ਕਿ “ਜੇ ਇੱਕ ਬਹੁਤ ਵੱਡਾ ਏਰੀਆ ਗੰਦ ਨਾਲ ਭਰਿਆ ਹੋਵੇ, ਪਰ ਇੱਕ ਛੋਟੇ ਜਿਹੇ ਕੋਨੇ ਇੱਕ ਫੁੱਲ ਲੱਗਿਆ ਹੋਵੇ ਤਾਂ ਡੂਮਣੇ ਦੀ ਮੱਖੀ ਸਾਰੇ ਗੰਦ ਨੂੰ ਛੱਡ ਕੇ ਉਸ ਫੁੱਲ ਤੇ ਜਾ ਕੇ ਬਹਿੰਦੀ ਹੈ ।

https://www.instagram.com/p/B_39PwhpFOD/

ਪਰ ਜਦੋਂ ਉਹੀ ਸਾਰਾ ਏਰੀਆ ਫੁੱਲਾਂ ਨਾਲ ਭਰਿਆ ਹੋਵੇ ਤੇ ਇੱਕ ਕੋਨੇ ‘ਚ ਗੰਦ ਪਿਆ ਹੋਵੇ ਤਾਂ ਘਰੇਲੂ ਮੱਖੀ ਸਾਰੇ ਫੁੱਲਾਂ ਵਾਲੇ ਏਰੀਏ ਨੁੰ ਛੱਡ ਕੇ ਗੰਦ ‘ਤੇ ਹੀ ਜਾ ਕੇ ਬੈਠਦੀ ਹੈ । ਉਨ੍ਹਾਂ ਦਾ ਇਹ ਵੀਡੀਓ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਕਮਲਹੀਰ ਨੇ ਇਸ ਵੀਡੀਓ ਦੇ ਰਾਹੀਂ ਲੋਕਾਂ ‘ਚ ਕਮੀਆਂ ਗਿਨਵਾਉਣ ਵਾਲੇ ਇਨਸਾਨਾਂ ਦੀ ਗੱਲ ਕੀਤੀ ਹੈ । ਜੋ ਆਪਣੇ ਅੰਦਰ ਝਾਕ ਕੇ ਨਹੀਂ ਵੇਖਦੇ ।

https://www.instagram.com/p/B_1ej6BJfS8/

ਪਰ ਉਨ੍ਹਾਂ ਨੂੰ ਦੂਜਿਆਂ ‘ਚ ਹਮੇਸ਼ਾ ਕਮੀਆਂ ਹੀ ਨਜ਼ਰ ਆਉਂਦੀਆਂ ਹਨ । ਕਮਲਹੀਰ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੇ ਵੱਡੇ ਭਰਾ ਮਨਮੋਹਨ ਵਾਰਿਸ ਵੀ ਚੋਟੀ ਦੇ ਗਾਇਕ ਹਨ । ਤਿੰਨਾਂ ਭਰਾਵਾਂ ਦੀ ਜੋੜੀ ਦਾ ਪੰਜਾਬੀ ਵਿਰਸਾ ਵਿਦੇਸ਼ ‘ਚ ਕਾਫੀ ਮਕਬੂਲ ਹੈ । ਜੋ ਕਿ ਹਰ ਸਾਲ ਕਰਵਾਇਆ ਜਾਂਦਾ ਹੈ ।

Related Post