ਗਾਇਕ ਕਾਕਾ ਤੋਂ ਪ੍ਰਸ਼ੰਸਕ ਨੇ ਪੁੱਛਿਆ ਗਰਲ ਫ੍ਰੈਂਡ ਬਾਰੇ, ਗਾਇਕ ਨੇ ਕਿਹਾ ‘ਮੈਂ ਜੋ ਮਰਜ਼ੀ ਕਰ ਸਕਦਾ ਪਰ……

By  Shaminder August 26th 2022 03:44 PM -- Updated: August 26th 2022 03:45 PM

ਗਾਇਕ ਕਾਕਾ (Kaka) ਜੋ ਕਿ ਕਿਸੇ ਪਛਾਣ ਦਾ ਮੁਹਤਾਜ ਨਹੀਂ ਹੈ । ਉਸ ਨੇ ਅਨੇਕਾਂ ਹੀ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਆਪਣੇ ਗੀਤਾਂ ਦੇ ਨਾਲ ਪੂਰੀ ਦੁਨੀਆ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੂੰ ਇੰਸਟਾਗ੍ਰਾਮ ਸਟੋਰੀ ‘ਚ ਉਹਨਾਂ ਦੀ ਗਰਲ ਫ੍ਰੈਂਡ ਦੇ ਬਾਰੇ ਕਿਸੇ ਪ੍ਰਸ਼ੰਸਕ ਨੇ ਪੁੱਛਿਆ ।

kaka post image From instagram

ਹੋਰ ਪੜ੍ਹੋ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਮੌਕੇ ‘ਤੇ 28 ਅਗਸਤ ਨੂੰ ਪੀਟੀਸੀ ਪੰਜਾਬੀ ‘ਤੇ ਗੁਰਬਾਣੀ ਕੀਰਤਨ ਦਾ ਹੋਵੇਗਾ ਖ਼ਾਸ ਪ੍ਰਸਾਰਣ

ਜਿਸ ਤੋਂ ਬਾਅਦ ਗਾਇਕ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਆਪਣੇ ਪ੍ਰਸ਼ੰਸਕ ਨੂੰ ਜਵਾਬ ਦਿੱਤਾ ਹੈ । ਗਾਇਕ ਨੇ ਲਿਖਿਆ ਮੈਂ ਜੋ ਮਰਜ਼ੀ ਕਰ ਸਕਦਾ, ਮੈਨੂੰ ਤਾਂ ਦਿੱਕਤ ਹੀ ਕੀ ਆ…ਦਿੱਕਤ ਤਾਂ ਕੁੜੀਆਂ ਨੂੰ ਆ’। ਗਾਇਕ ਕਾਕਾ ਨੇ ਇਸ ਤੋਂ ਪਹਿਲਾਂ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਸੀ ।

Kaka image From instagram

ਹੋਰ ਪੜ੍ਹੋ : ਅਦਾਕਾਰਾ ਸਮੀਰਾ ਰੈੱਡੀ ਨੇ ਪ੍ਰੈਗਨੇਂਸੀ ਦੇ ਦੌਰਾਨ ਕਰਵਾਇਆ ਸੀ ਸਵਿਮਿੰਗ ਪੂਲ ‘ਚ ਫੋਟੋਸ਼ੂਟ, ਅਦਾਕਾਰਾ ਨੇ ਵੀਡੀਓ ਕੀਤਾ ਸਾਂਝਾ

ਜਿਸ ‘ਚ ਉਹ ਆਪਣੀ ਥਾਰ ‘ਤੇ ਸਟੰਟ ਕਰਦੇ ਹੋਏ ਨਜ਼ਰ ਆਏ ਸਨ । ਇਸ ਵੀਡੀਓ ਨੂੰ ਵੀ ਪ੍ਰਸ਼ੰਸਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਦੱਸ ਦਈਏ ਕਿ ਇਨ੍ਹੀਂ ਦਿਨੀਂ ਗਾਇਕ ਕਾਕਾ ਆਪਣੇ ਕੈਨੇਡਾ ਟੂਰ ‘ਤੇ ਹਨ ਅਤੇ ਫੈਨਸ ਉਨ੍ਹਾਂ ਤੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛ ਰਹੇ ਹਨ ।

Kaka image From instagram

 

ਗਾਇਕ ਕਾਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਗਾਇਕ ਕਾਕਾ ਦਾ ਸਬੰਧ ਇੱਕ ਬਹੁਤ ਹੀ ਗਰੀਬ ਪਰਿਵਾਰ ਨਾਲ ਹੈ, ਪਰ ਗਾਇਕੀ ਦੇ ਖੇਤਰ ‘ਚ ਵਧੀਆ ਮੁਕਾਮ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਦੌਲਤ, ਸ਼ੌਹਰਤ ਸਭ ਕੁਝ ਹਾਸਿਲ ਕਰ ਲਿਆ ਹੈ ।

 

View this post on Instagram

 

A post shared by Kaka (@kaka._.ji)

Related Post