ਗਾਇਕ ਜੌਰਡਨ ਸੰਧੂ ਨੇ ਸਾਂਝਾ ਕੀਤਾ ਖ਼ਾਸ ਨੋਟ, ਵਿਆਹ ‘ਚ ਆਉਣ ਦੇ ਲਈ ਸਾਰੇ ਕਲਾਕਾਰਾਂ ਦਾ ਕੀਤਾ ਦਿਲੋਂ ਧੰਨਵਾਦ

By  Lajwinder kaur January 25th 2022 05:40 PM

ਪੰਜਾਬੀ ਗਾਇਕ ਜੌਰਡਨ ਸੰਧੂ Jordan Sandhu ਦਾ ਵਿਆਹ ਸੋਸ਼ਲ ਮੀਡੀਆ ਉੱਤੇ ਖੂਬ ਛਾਇਆ ਰਿਹਾ। ਉਨ੍ਹਾਂ ਦੇ ਵਿਆਹ ਤੋਂ ਲੈ ਕੇ ਰਿਸੈਪਸ਼ਨ ਪਾਰਟੀ ਤੱਕ ਦੀਆਂ ਵੀਡੀਓਜ਼ ਤੇ ਤਸਵੀਰਾਂ ਸ਼ੋਸਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ, ਜਿਸ ਚ ਪੰਜਾਬੀ ਗਾਇਕ ਖੂਬ ਮਸਤੀ ਤੇ ਰੌਣਕਾਂ ਲਗਾਉਂਦੇ ਨਜ਼ਰ ਆਏ । ਇਸ ਵਿਆਹ ‘ਚ ਲਗਭਗ ਸਾਰੇ ਹੀ ਪੰਜਾਬੀ ਕਲਾਕਾਰ ਪਹੁੰਚੇ ਸਨ।

ਹੋਰ ਪੜ੍ਹੋ : ਜੌਰਡਨ ਸੰਧੂ ਦੇ ਵੈਡਿੰਗ ਰਿਸ਼ੈਪਸ਼ਨ ਪਾਰਟੀ ਦੀ ਵੀਡੀਓ ਆਈ ਸਾਹਮਣੇ, ਸਤਿੰਦਰ ਸਰਤਾਜ ਤੋਂ ਲੈ ਕੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਕੀਤੀ ਸ਼ਿਰਕਤ

Jordan Sandhu-Jaspreet Kaur

ਏਨਾਂ ਪਿਆਰ ਤੇ ਸਤਿਕਾਰ ਮਿਲਣ ਤੋਂ ਬਾਅਦ ਗਾਇਕ ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪਿਆਰਾ ਜਿਹਾ ਨੋਟ ਸਾਂਝਾ ਕੀਤਾ ਹੈ। ਇਸ ਨੋਟ ਉੱਤੇ ਲਿਖਿਆ ਹੋਇਆ ਹੈ- ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ...ਆਪਣੇ ਛੋਟੇ ਭਰਾ ਦੇ ਵਿਆਹ ਦੀਆਂ ਖੁਸ਼ੀਆਂ ‘ਚ ਸ਼ਾਮਿਲ ਹੋਣ ਲਈ ਸਾਰੀ ਇੰਡਸਟਰੀ ਦੇ ਭੈਣ-ਭਰਾਵਾਂ ਦਾ ਬਹੁਤ ਸਾਰਾ ਧੰਨਵਾਦ....ਤੁਹਾਡੇ ਆਉਣ ਨਾਲ ਖੁਸ਼ੀਆਂ ਦੁਗਣੀਆਂ ਹੋ ਗਈਆਂ....ਉਨ੍ਹਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਫੋਨ ‘ਤੇ ਵਧਾਈਆਂ ਦਿੱਤੀਆਂ ਅਤੇ ਬਿਜ਼ੀ ਹੋਣ ਕਰਕੇ ਪਹੁੰਚ ਨਹੀਂ ਸਕੇ...ਪਿਆਰ ਤੇ ਸਤਿਕਾਰ...ਵਾਹਿਗੁਰੂ ਜੀ ਸਭ ਨੂੰ ਚੜਦੀ ਕਲਾਂ ‘ਚ ਰੱਖੇ...’। ਇਸ ਪੋਸਟ ਉੱਤੇ ਵੱਡੀ ਗਿਣਤੀ 'ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

ਹੋਰ ਪੜ੍ਹੋ : ਨਿੰਜਾ ਨੇ ਵਿਆਹ ਦੀ ਤੀਜੀ ਵਰ੍ਹੇਗੰਢ ‘ਤੇ ਸਾਂਝੀਆਂ ਕੀਤੀਆਂ ਆਪਣੀ ਪਤਨੀ ਦੇ ਨਾਲ ਖ਼ੂਬਸੂਰਤ ਤਸਵੀਰਾਂ, ਪ੍ਰਸ਼ੰਸਕ ਅਤੇ ਕਲਾਕਾਰ ਕਮੈਂਟ ਕਰਕੇ ਜੋੜੀ ਨੂੰ ਦੇ ਰਹੇ ਨੇ ਵਧਾਈਆਂ

jordan sandhu wedding recepation

ਦੱਸ ਦਈਏ ਜੌਰਡਨ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਸਤਿੰਦਰ ਸਰਤਾਜ ਨੇ ਆਪਣੇ ਗੀਤਾਂ ਦੇ ਨਾਲ ਖੂਬ ਰੌਣਕਾਂ ਲਗਾਈਆਂ। ਪਾਰਟੀ ਚ ਐਮੀ ਵਿਰਕ, ਮਨਕਿਰਤ ਔਲਖ, ਪਰਮੀਸ਼ ਵਰਮਾ, ਦੇਸੀ ਕਰਿਊ ਵਾਲੇ, ਸਰਗੁਣ ਮਹਿਤਾ, ਨਿਮਰਤ ਖਹਿਰਾ ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਨਜ਼ਰ ਆਏ ਸੀ। ਜੇ ਗੱਲ ਕਰੀਏ ਜੌਰਡਨ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਵੀ ਕੰਮ ਕਰ ਰਹੇ ਨੇ। ਅਖੀਰਲੀ ਵਾਰ ਉਹ ਅਦਾਕਾਰਾ ਦਿਲਜੋਤ ਦੇ ਨਾਲ ਖਤਰੇ ਦੇ ਘੁੱਗੂ ਫ਼ਿਲਮ ‘ਚ ਨਜ਼ਰ ਆਏ ਸੀ।

 

 

View this post on Instagram

 

A post shared by Jordan Sandhu (@jordansandhu)

Related Post