ਜੈਜ਼ੀ ਬੀ ਮਾਪਿਆਂ ਨੂੰ ਯਾਦ ਕਰਕੇ ਹੋਏ ਭਾਵੁਕ
Shaminder
January 18th 2019 10:41 AM --
Updated:
January 18th 2019 10:58 AM
ਦੁਨੀਆ 'ਚ ਤੁਸੀਂ ਕਿੰਨੀ ਵੀ ਦੌਲਤ ਸ਼ੌਹਰਤ ਹਾਸਲ ਕਰ ਲਓ ਪਰ ਜੋ ਸੁੱਖ ਮਾਪਿਆਂ ਦੀ ਮੌਜੂਦਗੀ 'ਚ ਹੁੰਦਾ ਹੈ । ਉਸ ਦਾ ਅਹਿਸਾਸ ਮਾਪਿਆਂ ਤੋਂ ਬਗੈਰ ਹੋਰ ਕਿਤੇ ਵੀ ਨਹੀਂ ਹੋ ਸਕਦਾ । ਕਿਉਂਕਿ ਜਦੋਂ ਬੱਚਾ ਕਿਸੇ ਮੇਲੇ ਜਾਂਦਾ ਹੈ ਤਾਂ ਜਦੋਂ ਤੱਕ ਉਹ ਆਪਣੇ ਪਿਤਾ ਦੀ ਉਂਗਲ ਫੜ ਕੇ ਮੇਲਾ ਵੇਖਦਾ ਹੈ ਤਾਂ ਦੁਨੀਆ ਦੀ ਹਰ ਸ਼ੈਅ ਉਸ ਨੂੰ ਵਧੀਆ ਲੱਗਦੀ ਹੈ ।ਪਰ ਜਦੋਂ ਪਿਤਾ ਨਾਲੋਂ ਉਸ ਦੀ ਉਂਗਲੀ ਛੁੱਟ ਜਾਂਦੀ ਹੈ ਤਾਂ ਉਸ ਨੂੰ ਹਰ ਉਹ ਸ਼ੈਅ ਬੁਰੀ ਲੱਗਣ ਲੱਗ ਜਾਂਦੀ ਹੈ ਜੋ ਪਿਤਾ ਦੀ ਮੌਜੂਦਗੀ 'ਚ ਉਸ ਨੂੰ ਖੁਸ਼ੀ ਦੇ ਰਹੀ ਸੀ । ਫਿਰ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਨੂੰ ਅਸਲ ਖੁਸ਼ੀ ਉਨ੍ਹਾਂ ਚੀਜ਼ਾਂ ਚੋਂ ਨਹੀਂ ਬਲਕਿ ਪਿਤਾ ਦਾ ਸਾਥ ਸੀ ।