ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਜਸਵਿੰਦਰ ਬਰਾੜ Jaswinder Brar ਜੋ ਕਿ ਕਿਸੇ ਵੀ ਪਹਿਚਾਣ ਦੀ ਮੁਹਤਾਜ਼ ਨਹੀਂ ਹੈ। ਉਹ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਨੇ। ਜਸਵਿੰਦਰ ਬਰਾੜ ਨੇ ਜ਼ਿਆਦਾ ਲਾਈਵ ਅਖਾੜੇ ਕੀਤੇ ਹਨ । ਇਸ ਲਈ ਉਹਨਾਂ ਨੂੰ ਅਖਾੜਿਆਂ ਦੀ ਰਾਣੀ ਕਿਹਾ ਜਾਂਦਾ ਹੈ । ਜਵਿੰਦਰ ਬਰਾੜ ਨੂੰ ਫੋਕ ਕਵੀਨ ਵੀ ਕਿਹਾ ਜਾਂਦਾ ਹੈ । ਇਸ ਤੋਂ ਇਲਾਵਾ ਉਹਨਾਂ ਨੂੰ ਲੋਕ ਤੱਥਾਂ ਲਈ ਵੀ ਜਾਣਿਆ ਜਾਂਦਾ ਹੈ ।
ਹੋਰ ਪੜ੍ਹੋ : ਯੁਵਰਾਜ ਹੰਸ ਨੇ ਅਮਰਿੰਦਰ ਗਿੱਲ ਦੇ ‘ਯਾਰੀਆਂ’ ਗੀਤ ਨੂੰ ਆਪਣੇ ਅੰਦਾਜ਼ ‘ਚ ਗਾਇਆ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ
Image Source: instagram
ਬੀਤੇ ਦਿਨੀਂ ਉਨ੍ਹਾਂ ਦਾ ਬਰਥਡੇਅ ਸੀ। ਆਪਣੇ ਬਰਥਡੇਅ ਸੈਲੀਬ੍ਰੇਸ਼ਨ (birthday celebration) ਦੀਆਂ ਕੁਝ ਤਸਵੀਰਾਂ ਗਾਇਕਾ ਜਸਵਿੰਦਰ ਬਰਾੜ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝੀਆਂ ਕੀਤੀਆਂ ਨੇ। ਉਨ੍ਹਾਂ ਪੋਸਟ ਪਾ ਕੇ ਹਰ ਇੱਕ ਦਾ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਤੁਹਾਡੀਆਂ ਨਿੱਘੀਆਂ ਪਿਆਰੀ ਭਰੀਆਂ ਸ਼ੁਭਕਾਮਨਾਵਾਂ ਲਈ ਸਾਰਿਆਂ ਦਾ ਦਿਲੋਂ ਧੰਨਵਾਦ ?? ਮੇਰੇ ਦਿਨ ਨੂੰ ਵਿਸ਼ੇਸ਼ ਬਣਾਉਣ ਲਈ ਮੇਰੇ ਪਰਿਵਾਰ ਅਤੇ ਮੇਰੇ ਪਿਆਰੇ ਲੋਕਾਂ ਦਾ ਧੰਨਵਾਦ ♥’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਜਸਵਿੰਦਰ ਬਰਾੜ ਨੂੰ ਬਰਥਡੇਅ ਵਿਸ਼ ਕਰ ਰਹੇ ਨੇ। ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ।
Image Source: instagram
ਜਸਵਿੰਦਰ ਬਰਾੜ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 8 ਸਤੰਬਰ 1973 ਨੂੰ ਮਾਤਾ ਨਰਿੰਦਰ ਕੌਰ ਤੇ ਪਿਤਾ ਬਲਦੇਵ ਸਿੰਘ ਦੇ ਘਰ ਸਿਰਸਾ ਹਰਿਆਣਾ ਵਿੱਚ ਹੋਇਆ ਸੀ । ਉਨ੍ਹਾਂ ਨੂੰ ਬਚਪਨ ਵਿੱਚ ਹੀ ਗਾਉਣ ਦਾ ਸ਼ੌਂਕ ਸੀ ਇਸ ਲਈ ਉਹਨਾਂ ਦੇ ਪਰਿਵਾਰ ਨੇ ਉਹਨਾਂ ਦਾ ਪੂਰਾ ਸਮਰਥਨ ਕੀਤਾ । ਪਰ ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਦਾ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਕਿਉਂਕਿ ਜਿਸ ਸਮੇਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਉਸ ਸਮੇਂ ਗਾਇਕੀ ਨੂੰ ਬਹੁਤ ਬੁਰਾ ਸਮਝਿਆ ਜਾਂਦਾ ਸੀ ।
Image Source: instagram
ਹੋਰ ਪੜ੍ਹੋ : ਟੀਵੀ ਅਦਾਕਾਰਾ ਕਿਸ਼ਵਰ ਮਰਚੈਂਟ ਤੇ ਸੁਯਸ਼ ਰਾਏ ਨੇ ਏਕਮ ਕਾਰ ਸ਼ਬਦ ਦੇ ਨਾਲ ਆਪਣੇ ਪੁੱਤਰ ਦੇ ਨਾਂਅ ਕੀਤਾ ਰਵੀਲ
ਜਸਵਿੰਦਰ ਬਰਾੜ ਨੇ 1990 ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪੈਰ ਰੱਖਿਆ ਸੀ । ਉਹਨਾਂ ਦੀ ਪਹਿਲੀ ਕੈਸੇਟ ਦਾ ਨਾਂ ਸੀ ਕੀਮਤੀ ਚੀਜ ਸੀ, ਇਸ ਤੋਂ ਬਾਅਦ ਉਹਨਾਂ ਦੀ ਕੈਸੇਟ ਆਈ ਖੁੱਲਾ ਅਖਾੜਾ, ਰਾਂਝਾ ਜੋਗੀ ਹੋ ਗਿਆ ਇਹ ਕੈਸੇਟਾਂ ਸੁਪਰ ਹਿੱਟ ਰਹੀਆਂ । ਗਾਇਕੀ ਦੇ ਲਈ ਜਸਵਿੰਦਰ ਬਰਾੜ ਨੂੰ ਕਈ ਅਵਾਰਡ ਜਿਵੇਂ ਸ਼੍ਰੋਮਣੀ ਲੋਕ ਗਾਇਕਾ ਦਾ ਅਵਾਰਡ, ਪ੍ਰੋ ਮੋਹਨ ਸਿੰਘ ਮੇਲੇ ‘ਤੇ ਸੰਗੀਤ ਸਮਰਾਟ ਅਵਾਰਡ ਅਤੇ ਕਈ ਅਵਾਰਡ ਮਿਲ ਚੁੱਕਿਆ ਹਨ । ਦੱਸ ਦਈਏ ਜਸਵਿੰਦਰ ਬਰਾੜ ਨੇ ਹਮੇਸ਼ਾ ਸਭਿਆਚਾਰਕ ਗੀਤ ਗਾਏ ਹਨ ਜਿਹੜੇ ਕਿ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਸੇਧ ਦਿੰਦੇ ਹਨ । ਇਸ ਲਈ ਸੋਸ਼ਲ ਮੀਡੀਆ ਉੱਤੇ ਵੀ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ।