ਗਾਇਕਾ ਜਸਵਿੰਦਰ ਬਰਾੜ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

By  Shaminder May 18th 2022 11:45 AM

ਜਸਵਿੰਦਰ ਬਰਾੜ (Jaswinder Brar) ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary) ਹੈ । ਇਸ ਮੌਕੇ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਤੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਪਤੀ ਅਰਮਾਨ ਸਿੱਧੂ ਨੂੰ ਵਿਆਹ ਦੀ ਵਰੇ੍ਗੰਢ ਦੀ ਵਧਾਈ ਦਿੱਤੀ ਹੈ । ਜਸਵਿੰਦਰ ਬਰਾੜ ਇੱਕ ਅਜਿਹੀ ਗਾਇਕਾ ਹੈ ਜਿਸ ਨੇ ਪੰਜਾਬੀ ਇੰਡਸਟਰੀ ਨੰ ਕਈ ਹਿੱਟ ਗੀਤ ਦਿੱਤੇ ਹਨ ।

jaswinder brar ,,, image From instagram

ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਵਿਆਹ ‘ਚ ਗਾਇਕਾ ਜਸਵਿੰਦਰ ਬਰਾੜ ਵੀ ਪਹੁੰਚੀ, ਵੀਡੀਓ ਹੋ ਰਿਹਾ ਵਾਇਰਲ

ਆਪਣੀ ਬੁਲੰਦ ਆਵਾਜ਼ ਦੇ ਲਈ ਜਾਣੀ ਜਾਂਦੀ ਜਸਵਿੰਦਰ ਬਰਾੜ ਨੂੰ ਅਖਾੜਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ । ਉਹ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੀ ਜਾਂਦੀ ਹੈ ।ਗੀਤਾਂ ਰਾਹੀਂ ਲੋਕਾਂ ਦੇ ਦਿਲ ਜਿੱਤਣ ਵਾਲੀ ਇਸ ਗਾਇਕਾ ਨੇ ਆਪਣੇ ਪਿੰਡੇ ‘ਤੇ ਕਈ ਸੰਤਾਪ ਹੰਡਾਏ ਹਨ ।

jaswinder brar, image from instagram

ਹੋਰ ਪੜ੍ਹੋ : ਜਸਵਿੰਦਰ ਬਰਾੜ ਦੀ ਆਵਾਜ਼ ‘ਚ ਨਵਾਂ ਗੀਤ ‘ਅਖਾੜਾ’ ਰਿਲੀਜ਼

ਕਿਉਂਕਿ ਨਿੱਜੀ ਜੀਵਨ ‘ਚ ਕਈ ਦੁੱਖਾਂ ਦਾ ਸਾਹਮਣਾ ਉਸ ਨੂੰ ਕਰਨਾ ਪਿਆ ਸੀ । ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਬੇਟੇ ਦੀ ਸਰਜਰੀ ਹੋਈ ਸੀ । ਜਿਸ ਬਾਰੇ ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਸੀ । ਜਸਵਿੰਦਰ ਬਰਾੜ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤਰ ।

jaswinder brar, image From instagram

ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ ।ਜਸਵਿੰਦਰ ਬਰਾੜ ਅਦਾਕਾਰੀ ਦੇ ਖੇਤਰ ‘ਚ ਆ ਕੇ ਜਲਦ ਹੀ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਵੀ ਕਰਨ ਜਾ ਰਹੀ ਹੈ ਅਤੇ ਅੰਬਰਦੀਪ ਦੀ ਫ਼ਿਲਮ ‘ਲੌਂਗ ਲਾਚੀ-੨’ ‘ਚ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ ।ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਸਾਂਝੀਆਂ ਕੀਤੀਆਂ ਸਨ ।

 

View this post on Instagram

 

A post shared by Jaswinder Brar (@jaswinderbrarofficial)

Related Post