ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਜਸਬੀਰ ਜੱਸੀ ਆਪਣੀ ਨਿੱਕੀ ਜਿਹੀ ਫੈਨ ਨਾਲ ਡਾਂਸ ਕਰ ਰਹੇ ਨੇ । ਜਸਬੀਰ ਜੱਸੀ ਦਾ ਇਹ ਵੀਡਿਓ ਨਵੇਂ ਸਾਲ ਦੇ ਮੌਕੇ 'ਤੇ ਪਰਫਾਰਮੈਂਸ ਦਾ ਵੀਡਿਓ ਹੈ । ਜਿਸ 'ਚ ਉਹ ਕਿਤੇ ਆਪਣੇ ਗੀਤਾਂ ਨਾਲ ਨਵੇਂ ਸਾਲ ਦੀ ਸ਼ਾਮ ਨੂੰ ਆਪਣੇ ਸੁਰੀਲੇ ਅੰਦਾਜ਼ ਦੇ ਨਾਲ ਗਾ ਕੇ ਹੋਰ ਵੀ ਸੁਰਮਈ ਬਣਾ ਰਹੇ ਨੇ ।
ਹੋਰ ਵੇਖੋ:ਹਰ ਦੂਜੇ ਪੰਜਾਬੀ ਗਾਣੇ ਵਿੱਚ ਦਿਖਾਈ ਦੇਣ ਵਾਲੀ ਕਮਲ ਖੰਗੂਰਾ ਕਿਉਂ ਰਹੀ ਪੰਜਾਬੀ ਇੰਡਸਟਰੀ ਤੋਂ ਦੂਰ, ਜਾਣੋਂ ਪੂਰੀ ਕਹਾਣੀ
https://www.instagram.com/p/BsGn6tvh4X6/
ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਹ ਆਪਣੇ ਗੀਤ 'ਅੱਲਾ ਹੂ ਦਾ ਅਵਾਜ਼ਾਂ ਆਏ ਕੁੱਲੀ ਨੀ ਫਕੀਰ ਦੀ ਵਿੱਚੋਂ' ਗਾ ਕੇ ਸੁਣਾ ਰਹੇ ਹਨ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਜਿੰਨੇ ਜੋਸ਼ ਨਾਲ ਜੱਸੀ ਇਸ ਗੀਤ ਨੂੰ ਗਾ ਰਹੇ ਨੇ ਓਨੇ ਹੀ ਜੋਸ਼ ਨਾਲ ਉਹ ਬੱਚੀ ਡਾਂਸ ਕਰ ਰਹੀ ਹੈ । ਜਸਬੀਰ ਜੱਸੀ ਨੇ ਇਸ ਵੀਡਿਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।
ਹੋਰ ਵੇਖੋ:ਕਰਮਜੀਤ ਅਨਮੋਲ ਦਾ ਅੱਜ ਜਨਮ ਦਿਨ ,ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੇ ਜੀਵਨ ਅਤੇ ਫਿਲਮੀ ਸਫਰ ਬਾਰੇ
jasbir jassi
ਉਨ੍ਹਾਂ ਦੇ ਇਸ ਵੀਡਿਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡਿਓ 'ਤੇ ਲਗਾਤਾਰ ਕਮੈਂਟ ਦੇ ਰਹੇ ਨੇ । ਜਸਬੀਰ ਜੱਸੀ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਉਨ੍ਹਾਂ ਨੇ ਸੂਫੀ ,ਪੌਪ ਅਤੇ ਲੋਕ ਗੀਤ ਗਾਏ ਨੇ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਪਿਆਰ ਮਿਲਦਾ ਰਿਹਾ ਹੈ ।