ਗਾਇਕ ਜਸਬੀਰ ਜੱਸੀ ਨੇ ਸਾਂਝੀ ਕੀਤੀ ਹਰਭਜਨ ਮਾਨ ਅਤੇ ਹਰਜੀਤ ਹਰਮਨ ਦੇ ਨਾਲ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
Shaminder
February 16th 2022 11:23 AM --
Updated:
February 16th 2022 11:30 AM
ਗਾਇਕ ਜਸਬੀਰ ਜੱਸੀ (Jasbir jassi) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹਰਜੀਤ ਹਰਮਨ (Harjit Harman) ਅਤੇ ਹਰਭਜਨ ਮਾਨ (Harbhajan Mann)ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਜਦੋਂ ਮਿਲੇ ਤਿੰਨ ਯਾਰ’। ਇਸ ਦੇ ਨਾਲ ਹੀ ਉਨ੍ਹਾਂ ਨੇ ਹਰਭਜਨ ਮਾਨ ਅਤੇ ਹਰਜੀਤ ਹਰਮਨ ਨੂੰ ਵੀ ਟੈਗ ਕੀਤਾ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ । ਇਨ੍ਹਾਂ ਤਿੰਨਾਂ ਗਾਇਕਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਿਛਲੇ ਲੰਮੇ ਅਰਸੇ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ ।