ਗਾਇਕਾ ਹਰਸ਼ਦੀਪ ਕੌਰ ਨੂੰ ‘ਰਾਜ ਗਾਇਕਾ’ ਦੇ ਖਿਤਾਬ ਨਾਲ ਕੀਤਾ ਗਿਆ ਸਨਮਾਨਿਤ, ਗਾਇਕਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਗਾਇਕਾ ਹਰਸ਼ਦੀਪ ਕੌਰ (Harshdeep kaur) ਨੂੰ ‘ਰਾਜ ਗਾਇਕਾ’ (Raj Gaayika) ਦੇ ਖਿਤਾਬ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ । ਚਮਕੌਰ ਸਾਹਿਬ ‘ਚ ਹੋਏ ਇੱਕ ਸਮਾਗਮ ਦੇ ਦੌਰਾਨ ਗਾਇਕਾ ਨੂੰ ਇਸ ਸਨਮਾਨ ਦੇ ਨਾਲ ਨਵਾਜ਼ਿਆ ਗਿਆ । ਹਰਸ਼ਦੀਪ ਕੌਰ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਸ ਦੀ ਖੁਸ਼ੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ ।
image from instagram
ਹੋਰ ਪੜ੍ਹੋ : ਸਪਨਾ ਚੌਧਰੀ ਨੇ ਡਾਂਸ ਵੀਡੀਓ ਸਾਂਝੀ ਕਰਕੇ ਖੂਬ ਦਿਖਾਏ ਲਟਕੇ-ਝਟਕੇ
ਹਰਸ਼ਦੀਪ ਕੌਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਜਿੱਥੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਦੇ ਨਾਲ ਨਵਾਜ਼ਿਆ ਹੈ, ੳੁੱਥੇ ਹੀ ਬਾਲੀਵੁੱਡ ਨੂੰ ਵੀ ਕਈ ਹਿੱਟ ਗੀਤ ਦਿੱਤੇ ਹਨ । ਹਰਸ਼ਦੀਪ ਕੌਰ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਪੁੱਤਰ ਨੇ ਜਨਮ ਲਿਆ ਹੈ । ਜਿਸ ਦੀਆਂ ਤਸਵੀਰਾਂ ਉਹ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ ।
image From instagram
ਦੱਸ ਦਈਏ ਕਿ ਦਾਸਤਾਨ-ਏ-ਸ਼ਹਾਦਤ ਨੂੰ ਆਮ ਸੈਲਾਨੀਆਂ ਦੇ ਲਈ ਖੋਲ ਦਿੱਤਾ ਗਿਆ ਹੈ ਅਤੇ ਇਸੇ ਸਥਾਨ ‘ਤੇ ਹੋਏ ਇੱਕ ਸਮਾਗਮ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਰਸ਼ਦੀਪ ਕੌਰ ਨੂੰ ਸਨਮਾਨਿਤ ਕੀਤਾ ਹੈ ।
View this post on Instagram
ਹਰਸ਼ਦੀਪ ਕੌਰ ਨੂੰ ਇਹ ਸਨਮਾਨ ਮਿਲਣ ‘ਤੇ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸਨਮਾਨਿਤ ਕੀਤਾ ਹੈ । ਸਲੀਮ ਮਾਰਚੈਂਟ ਨੇ ਵੀ ਗਾਇਕਾ ਨੂੰ ਵਧਾਈ ਦਿੱਤੀ ਹੈ । ਇਸ ਤੋਂ ਇਲਾਵਾ ਸੰਚੇਤ ਪ੍ਰੰਪਰਾ, ਨੀਤੀ ਮੋਹਨ ਨੇ ਵੀ ਹਰਸ਼ਦੀਪ ਕੌਰ ਨੂੰ ਇਸ ਉਪਲਬਧੀ ‘ਤੇ ਵਧਾਈ ਦਿੱਤੀ ਹੈ । ਹਰਸ਼ਦੀਪ ਕੌਰ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ਅਤੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ।