ਗਾਇਕ ਹਰਜੀਤ ਹਰਮਨ ਪੰਜਾਬ ਰਾਜ ਮਹਿਲਾ ਕਮਿਸ਼ਨ ਅੱਗੇ ਹੋਏ ਪੇਸ਼, ਮਨੀਸ਼ਾ ਗੁਲਾਟੀ ਨੇ ਸ਼ੇਅਰ ਕੀਤਾ ਵੀਡੀਓ
Rupinder Kaler
October 1st 2021 05:40 PM
ਹਰਜੀਤ ਹਰਮਨ (Harjit Harman)ਪੰਜਾਬ ਰਾਜ ਮਹਿਲਾ ਕਮਿਸ਼ਨ (Punjab State Women Commission) ਅੱਗੇ ਪੇਸ਼ ਹੋਏ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਹਿਲਾ ਕਮਿਸ਼ਨ ਨੇ ਹਰਜੀਤ ਹਰਮਨ ਤੇ Karan Aujla ਨੂੰ ਉਹਨਾਂ ਦੇ ਗਾਣੇ ‘Sharab' ਨੂੰ ਲੈ ਕੇ ਤਲਬ ਕੀਤਾ ਸੀ । ਇਸ ਗਾਣੇ ਨੂੰ ਲੈ ਕੇ ਮਹਿਲਾ ਕਮਿਸ਼ਨ ਦਾ ਕਹਿਣਾ ਸੀ ਕਿ ਇਸ ਗਾਣੇ ਵਿੱਚ ਔਰਤਾਂ ਦੀ ਤੁਲਨਾ ਸ਼ਰਾਬ ਨਾਲ ਕੀਤੀ ਹੈ, ਜਿਸ ਨਾਲ ਔਰਤਾਂ ਦੀ ਛਵੀ ਨੂੰ ਠੇਸ ਪਹੁੰਚੀ ਹੈ ।