ਪੰਜਾਬੀ ਗਾਇਕ ਹਰਫ ਚੀਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਨੇ । ਉਨ੍ਹਾਂ ਨੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਪ੍ਰਣਾਮ ਕੀਤਾ ਹੈ ।
image source-instagram
ਹੋਰ ਪੜ੍ਹੋ : ਗਾਇਕਾ ਕੌਰ ਬੀ ਨੇ ਏਨਾਂ ਕੁਝ ਦੇਣ ਲਈ ‘ਵਾਹਿਗੁਰੂ ਜੀ’ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਕੀਤਾ ਪਾਠ
image source-facebook
ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪ੍ਰਣਾਮ ਕਰਦੇ ਹੋਏ ਲਿਖਿਆ ਹੈ- ‘#ਸ਼ਹਾਦਤ ਨੂੰ ਕੋਟਿ ਕੋਟਿ #ਪ੍ਰਣਾਮ।
ਮੁਗਲ ਸਾਮਰਾਜ ਤੇ ਜਗੀਰਦਾਰੀ ਪ੍ਰਥਾ ਨੂੰ ਤਹਿਸ-ਨਹਿਸ ਕਰਕੇ ਖਾਲਸਾਈ ਸਮਾਜਵਾਦ ਦੀ ਨੀਂਹ ਰੱਖਣ ਵਾਲੇ ਮਹਾਨ ਸ਼ਹੀਦ ਬਾਬਾ #ਬੰਦਾ ਸਿੰਘ ਬਹਾਦਰ ਅਤੇ ਉਨਾਂ ਦੇ 4 ਸਾਲਾ ਮਾਸੂਮ ਸਪੁੱਤਰ #ਅਜੈ ਸਿੰਘ ਦੀ ਸ਼ਹਾਦਤ (9 ਜੂਨ) ਨੂੰ ਕੋਟ-ਕੋਟ #ਪ੍ਣਾਮ।
**ਜੀਵਨੀ**
ਇਤਿਹਾਸ ਦਾ ਰੁਖ਼ ਬਦਲਣ ਵਾਲਾ ਯੋਧਾ- ਬਾਬਾ ਬੰਦਾ ਸਿੰਘ ਬਹਾਦਰ
ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਮਹਾਨ ਅਤੇ ਆਕਰਸ਼ਕ ਵਿਅਕਤੀਆਂ ਵਿੱਚੋਂ ਪ੍ਰਮੁੱਖ ਮੰਨਿਆ ਜਾਂਦਾ ਹੈ। ਉਸ ਨੇ ਆਪਣੇ ਜੀਵਨ ਕਾਲ (1670-1716) ਦੇ ਪਿਛਲੇ 7 ਸਾਲਾਂ (1709-1715) ਦੌਰਾਨ ਉੱਤਰੀ ਭਾਰਤ ਦੀ ਪੂਰੀ ਦੀ ਪੂਰੀ ਤਵਾਰੀਖ ਹੀ ਬਦਲ ਕੇ ਰੱਖ ਦਿੱਤੀ’।
image source-facebook
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਿੱਖਾਂ ਨੇ ਅਠਾਰ੍ਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਮੁਗ਼ਲਾਂ ਨੂੰ ਪਹਿਲੀ ਵਾਰ ਸਿੱਖ ਸ਼ਕਤੀ ਦਾ ਅਹਿਸਾਸ ਕਰਵਾਇਆ ਅਤੇ ਉਨ੍ਹਾਂ ਦੇ ਅਜਿੱਤ ਹੋਣ ਦੇ ਘੁਮੰਡ ਨੂੰ ਤੋੜ ਕੇ ਰੱਖ ਦਿੱਤਾ????’ । ਪ੍ਰਸ਼ੰਸਕ ਕਮੈਂਟ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦੇ ਹੋਏ ਪ੍ਰਣਾਮ ਕਰ ਰਹੇ ਨੇ।