'ਮਿੰਦੋ ਤਸੀਲਦਾਰਨੀ' ਰਾਹੀਂ ਡੈਬਿਊ ਕਰਨ ਜਾ ਰਹੇ ਨੇ ਗਾਇਕ ਹਰਭਜਨ ਸ਼ੇਰਾ, ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਵੀਡੀਓ

'ਮਿੰਦੋ ਤਸੀਲਦਾਰਨੀ' ਰਾਹੀਂ ਡੈਬਿਊ ਕਰਨ ਜਾ ਰਹੇ ਨੇ ਗਾਇਕ ਹਰਭਜਨ ਸ਼ੇਰਾ, ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਵੀਡੀਓ : ਕਰਮਜੀਤ ਅਨਮੋਲ ਦੀ ਆਉਣ ਵਾਲੀ ਫਿਲਮ 'ਮਿੰਦੋ ਤਸੀਲਦਾਰਨੀ' ਦਾ ਸ਼ੂਟ ਕੁਝ ਸਮੇਂ ਪਹਿਲਾਂ ਸ਼ੁਰੂ ਹੋ ਚੁੱਕਿਆ ਹੈ। ਸੈੱਟ ਤੋਂ ਕਈ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਇਸ ਫਿਲਮ 'ਚ ਕਰਮਜੀਤ ਅਨਮੋਲ ਦੇ ਨਾਲ ਕਵਿਤਾ ਕੌਸ਼ਿਕ ਲੀਡ ਰੋਲ 'ਚ ਹਨ। ਪਰ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਉਹ ਇਹ ਕਿ ਇਸ ਫਿਲਮ ਰਾਹੀਂ ਗਾਇਕ ਹਰਭਜਨ ਸ਼ੇਰਾ ਪੰਜਾਬੀ ਫਿਲਮ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਕਰਮਜੀਤ ਅਨਮੋਲ ਨੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਜਿਸ 'ਚ ਉਹਨਾਂ ਦਾ ਨਾਲ ਹਰਭਜਨ ਸ਼ੇਰਾ ਨਜ਼ਰ ਆ ਰਹੇ ਹਨ।
Last day of Voice of Punjab Season 9 Voting! Have you voted yet? Click here, if Not.
View this post on Instagram
ਦੱਸ ਦਈਏ ਹਰਭਜਨ, ਸ਼ੇਰਾ ਮੁੱਖ ਮੋੜ ਕੇ, ਕਹਿੰਦੇ ਨੇ ਨੈਣਾਂ ਤੇਰੇ ਕੋਲ ਰਹਿਣਾ, ਤੂੰ ਸਾਡਾ ਨਹੀਂ, ਆਜਾ ਵੇ ਮਾਹੀਆ, ਸਾਨੂੰ ਦਰਦਾਂ ਦੀ ਦੇ ਜਾ ਤੂੰ ਦਵਾ, ਵਰਗੇ ਕਈ ਸੁਪਰਹਿੱਟ ਗਾਣੇ ਦੇ ਚੁੱਕੇ ਹਨ। ਪਰ ਪਿਛਲੇ ਕਾਫੀ ਸਮੇਂ ਤੋਂ ਹਰਭਜਨ ਸ਼ੇਰ ਚਰਚਾ 'ਚ ਨਹੀਂ ਹਨ। ਕੁਝ ਸਮਾਂ ਪਹਿਲਾਂ ਕਰਮਜੀਤ ਅਨਮੋਲ ਨੇ ਹੀ ਇੱਕ ਵੀਡੀਓ ਸਾਂਝਾਂ ਕੀਤਾ ਸੀ, ਜਿਸ 'ਚ ਉਹਨਾਂ ਹਰਭਜਨ ਸ਼ੇਰਾ ਦੀ ਜਲਦ ਵੱਡੀ ਵਾਪਸੀ ਦੇ ਸੰਕੇਤ ਦਿੱਤੇ ਸੀ। ਹੁਣ ਹਰਭਜਨ ਸ਼ੇਰਾ ਦੀ ਵਾਪਸੀ ਪੰਜਾਬੀ ਫ਼ਿਲਮਾਂ 'ਚ ਹੋਣ ਜਾ ਰਹੀ ਹੈ।
ਹੋਰ ਵੇਖੋ : ਕਰਮਜੀਤ ਅਨਮੋਲ ਨਾਲ ਗਾਇਕ ਹਰਭਜਨ ਸ਼ੇਰਾ , ਕੀ ਹੋਣ ਵਾਲਾ ਹੈ ਖਾਸ , ਦੇਖੋ ਵੀਡੀਓ
View this post on Instagram
Wid @harbhajan Shera & Karamraj karma
ਹੋਰ ਵੇਖੋ : ਨਿੰਜਾ ਨੇ ਫਿਲਮ 'ਦੂਰਬੀਨ' ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਇਹ ਖਾਸ ਤਸਵੀਰਾਂ
ਮਿੰਦੋ ਤਸੀਲਦਾਰਨੀ ਫਿਲਮ ਦੀ ਕਹਾਣੀ ਅਵਤਾਰ ਸਿੰਘ ਵੱਲੋਂ ਲਿਖੀ ਗਈ ਹੈ ਅਤੇ ਫਿਲਮ ਨੂੰ ਡਾਇਰੈਕਟ ਵੀ ਅਵਤਾਰ ਸਿੰਘ ਹੀ ਕਰ ਰਹੇ ਹਨ।ਫਿਲਮ ਮਿੰਦੋ ਤਸੀਲਦਾਰਨੀ 28 ਜੂਨ ਨੂੰ ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।ਫਿਲਮ ‘ਚ ਕਰਮਜੀਤ ਅਨਮੋਲ ਰਾਜਵੀਰ ਜਵੰਦਾ ਅਤੇ ਕਵਿਤਾ ਕੌਸ਼ਿਕ ਤੋਂ ਇਲਾਵਾ ਨਿਰਮਲ ਰਿਸ਼ੀ, ਮਲਕੀਤ ਰੌਣੀ, ਅਤੇ ਈਸ਼ਾ ਰਿਖੀ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।ਫਿਲਮ ਨੂੰ ਕਰਮਜੀਤ ਅਨਮੋਲ ਪ੍ਰੋਡਿਊਸ ਕਰ ਰਹੇ ਹਨ।