ਆਜ਼ਾਦੀ ਘੁਲਾਟੀਏ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ‘ਤੇ ਗਾਇਕ ਹਰਭਜਨ ਮਾਨ ਨੇ ਕੀਤਾ ਯਾਦ

By  Shaminder May 24th 2021 01:41 PM

ਕਰਤਾਰ ਸਿੰਘ ਸਰਾਭਾ ਦਾ ਅੱਜ ਜਨਮ ਦਿਹਾੜਾ ਹੈ । ਇਸ ਮੌਕੇ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਯਾਦ ਕੀਤਾ ਹੈ । ਹਰਭਜਨ ਮਾਨ ਨੇ ਆਜ਼ਾਦੀ ਘੁਲਾਟੀਏ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਦੇ ਹੋਏ ਲਿਖਿਆ ‘ਮਹਾਨ ਇਨਕਲਾਬੀ ਆਜ਼ਾਦੀ ਘੁਲਾਟੀਏ

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਮੇਰੀ ਨਿਮਰ ਸ਼ਰਧਾਂਜਲੀ ।

Harbhajan Mann Image From Harbhajan Mann Instagram

ਹੋਰ ਪੜ੍ਹੋ : ਹਸਪਤਾਲ ਵਿੱਚ ਕੋਰੋਨਾ ਪੀੜਤ ਪਿਤਾ ਦੀ ਮਦਦ ਲਈ ਚੀਕਦੀ ਰਹੀ ਸੀ ਸੰਭਾਵਨਾ ਸੇਠ, ਕਿਸੇ ਨੇ ਨਹੀਂ ਕੀਤੀ ਮਦਦ, ਵੀਡੀਓ ਵਾਇਰਲ 

harbhajan Maan Image From Harbhajan Mann Instagram

ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਦੇ ਬਹੁਤ ਸਰਗਰਮ ਮੈਂਬਰ ਸਨ । 19 ਸਾਲਾਂ ਦੇ ਸਨ ਜਦੋਂ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ’।ਕਰਤਾਰ ਸਿੰਘ ਸਰਾਭਾ ਬਰਤਾਨਵੀ ਸਰਕਾਰ ਖਿਲਾਫ ਚਲਾਈ ਗਈ ਗ਼ਦਰ ਲਹਿਰ ਦੇ ਮੋਹਰੀ ਆਗੂਆਂ ਵਿਚੋਂ ਸਨ।

Kartar Singh Image From Harbhajan Mann Instagram

ਉਨ੍ਹਾਂ ਦਾ ਜਨਮ 24ਮਈ  1896ਵਿੱਚ ਲੁਧਿਆਣਾ ਦੇ ਪਿੰਡ ਸਰਾਭਾ ਵਿੱਚ ਹੋਇਆ ਸੀ। 1912 ਵਿੱਚ ਉਹ ਅਮਰੀਕਾ ਦੇ ਸਾਨ ਫਰਾਂਸਿਸਕੋ ਪੜ੍ਹਨ ਗਏ ਸਨ ਜਿੱਥੇ ਉਹ ਗ਼ਦਰ ਪਾਰਟੀ ਵਿਚ ਸਰਗਰਮ ਹੋ ਗਏ। ਗਦਰ ਪਾਰਟੀ ਭਾਰਤ ਨੂੰ ਬਰਤਾਨਵੀਂ ਹਕੂਮਤ ਤੋਂ ਅਜ਼ਾਦ ਕਰਾਉਣ ਲਈ ਸੰਘਰਸ਼ ਕਰ ਰਹੀ ਸੀ।

 

View this post on Instagram

 

A post shared by Harbhajan Mann (@harbhajanmannofficial)

ਕਰਤਾਰ ਸਿੰਘ ਸਰਾਭਾ 1915 ਵਿੱਚ ਭਾਰਤ ਵਿੱਚ ਵਾਪਸ ਆਏ ਅਤੇ ਬਰਤਾਨਵੀ ਸਰਕਾਰ ਖਿਲਾਫ਼ ਗਦਰ ਦੀ ਤਿਆਰੀ ਕਰਨ ਲੱਗੇ ਪਰ ਸਰਕਾਰ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਪਤਾ ਲੱਗ ਗਿਆ ਅਤੇ 16 ਨਵੰਬਰ 1915 ਵਿੱਚ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ।

 

Related Post