ਹਰਭਜਨ ਮਾਨ ਅਤੇ ਉਨ੍ਹਾਂ ਦੇ ਪੁੱਤਰ ਅਵਕਾਸ਼ ਮਾਨ ਨੂੰ ਇੱਕਠੇ ਗਾਉਂਦਿਆਂ ਸੁਣੋ,ਵੇਖੋ ਐਕਸਕਲਿਊਸਿਵ ਵੀਡੀਓ
Shaminder
July 4th 2019 06:28 PM
ਹਰਭਜਨ ਮਾਨ 'ਤੇ ਉਨ੍ਹਾਂ ਦੇ ਪੁੱਤਰ ਅਵਕਾਸ਼ ਮਾਨ ਨੂੰ ਇੱਕਠਿਆਂ ਗਾਉਂਦੇ ਸੁਣਿਆ ਹੈ ਕਦੇ ! ਨਹੀਂ ਤਾਂ ਅਸੀਂ ਤੁਹਾਨੂੰ ਸੁਨਵਾਉਣ ਜਾ ਰਹੇ ਹਾਂ ਦੋਨਾਂ ਦਾ ਇੱਕਠਿਆਂ ਗਾਉਂਦਿਆਂ ਦਾ ਇੱਕ ਵੀਡੀਓ। ਜੀ ਹਾਂ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅਵਕਾਸ਼ ਮਾਨ ਆਪਣੇ ਪਿਤਾ ਹਰਭਜਨ ਮਾਨ ਨਾਲ ਗਾਉਂਦੇ ਸੁਣਾਈ ਦੇ ਰਹੇ ਹਨ ।
ਹੋਰ ਵੇਖੋ:ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਦਾ ਗੀਤ ‘ਤੇਰੇ ਵਾਸਤੇ’ ਹੋਇਆ ਰਿਲੀਜ਼,ਹਰਭਜਨ ਮਾਨ ਨੇ ਪੋਸਟ ਪਾ ਕੇ ਦਿੱਤਾ ਖ਼ਾਸ ਸੁਨੇਹਾ
https://www.instagram.com/p/BzfqY8Gl1iD/
ਦੋਵੇਂ ਜੱਗ ਜੰਕਸ਼ਨ ਰੇਲਾਂ ਦਾ ਗੀਤ ਗਾ ਰਹੇ ਹਨ । ਦੱਸ ਦਈਏ ਕਿ ਅਵਕਾਸ਼ ਮਾਨ ਦਾ ਕੁਝ ਦਿਨ ਪਹਿਲਾਂ ਹੀ ਇੱਕ ਗੀਤ ਰਿਲੀਜ਼ ਹੋਇਆ ਹੈ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਹੁਣ ਦੋਵਾਂ ਨੇ ਹਰਭਜਨ ਮਾਨ ਦਾ ਇੱਕ ਪੁਰਾਣਾ ਗੀਤ ਗਾਇਆ ਹੈ । ਇਸ ਗੀਤ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਵੀਡੀਓ ਨੂੰ ਸਾਂਝਾ ਕਰ ਰਹੇ ਹਨ ।